ਪੰਜਾਬ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ‘ਚ ਮਾਰੇ ਗਏ ਗਗਨਦੀਪ ਸਿੰਘ ਦੇ ਰਿਹਾਇਸ਼ੀ ਖੇਤਰ ਆਫਿਸਰ ਕਾਲੋਨੀ ਖੰਨਾ ‘ਚ ਸੰਨਾਟਾ ਪਸਰਿਆ ਹੋਇਆ ਹੈ। ਘਰ ‘ਤੇ ਪੁਲਿਸ ਮੌਜੂਦ ਹੈ ਤੇ ਘਰ ਤੋਂ ਲਗਾਤਾਰ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਕਿਸੇ ਵੀ ਵਿਅਕਤੀ ਜਾਂ ਮੀਡੀਆ ਕਰਮਚਾਰੀ ਨੂੰ ਘਰ ‘ਚ ਜਾਣ ਦੀ ਇਜਾਜ਼ਤ ਨਹੀਂ ਹੈ। ਘਰ ਵਿਚ ਗਗਨਦੀਪ ਦੇ ਪਿਤਾ, ਪਤਨੀ ਤੇ 8 ਸਾਲ ਦੀ ਬੱਚੀ ਹੈ ਜਿਸ ਗਲੀ ਵਿਚ ਗਗਨਦੀਪ ਸਿੰਘ ਦਾ ਘਰ ਹੈ, ਉਥੋਂ ਦੇ ਸਾਰਿਆਂ ਦੇ ਘਰ ਦੇ ਦਰਵਾਜ਼ੇ ਬੰਦ ਹਨ ਤੇ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ ਹੈ।
ਪੁਲਿਸ ਦੀਆਂ ਟੀਮਾਂ ਰਾਤ ਭਰ ਘਰ ਵਿਚ ਹੀ ਮੌਜੂਦ ਰਹੀਆਂ। ਪੁਲਿਸ ਨੇ ਜੇਲ੍ਹ ਤੋਂ ਉਸ ਦੇ ਨਾਲ ਬੈਰਕਾਂ ਵਿਚ ਬੰਦ ਰਹੇ ਕੈਦੀਆਂ ਨੂੰ ਵੀ ਪੁੱਛਗਿਛ ਲਈ ਬੁਲਾਇਆ ਹੈ। ਉਹ ਘਰ ਕਹਿ ਕੇ ਆਇਆ ਸੀ ਕਿ ਉਹ ਅਦਾਲਤ ਵਿਚ ਵਕੀਲ ਨੂੰ ਮਿਲਣ ਜਾ ਰਿਹਾ ਹੈ ਤੇ ਘਰ ਤੋਂ ਲੈਪਟਾਪ ਤੇ ਡੋਂਗਲ ਲੈ ਕੇ ਆ ਗਿਆ ਸੀ। ਉਸ ਨੇ ਅਦਾਲਤ ਤੋਂ ਦੋ ਦਰਜਨ ਦੇ ਲਗਭਗ ਕਾਲ ਕੀਤੀਆਂ ਸੀ ਅਤੇ ਚਾਰ ਇੰਟਰਨੈਸ਼ਨਲ ਕਾਲ ਵੀ ਹੋਈਆਂ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ‘ਚ ਲੱਗੀ ਹੈ ਕਿ ਉਸ ਨੇ ਇਹ ਕਾਲ ਕਿਥੇ ਕੀਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੁਲਿਸ ਗਗਨਦੀਪ ਦੇ ਨਜ਼ਦੀਕੀ ਦੋਸਤਾਂ ਤੋਂ ਵੀ ਪੁੱਛਗਿਛ ਕਰ ਰਹੀ ਹੈ। ਇਹੀ ਕਾਰਨ ਹੈ ਕਿ ਉਸ ਵੱਲੋਂ ਇਸਤੇਮਾਲ ਕੀਤੇ ਗਏ ਸਿਮ ਨਾਲ ਉਸ ਨੇ ਵੀਰਵਾਰ ਨੂੰ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਸੀ ਜਾਂ ਉਸ ਦੇ ਦੂਜੇ ਮੋਬਾਈਲ ਦੇ ਸਿਮ ਤੋਂ ਜਿੰਨੀਆਂ ਵੀ ਕਾਲਾਂ ਹੋਈਆਂ ਸਨ, ਉਨ੍ਹਾਂ ਤੋਂ ਵੀ ਪੁਲਿਸ ਪੁੱਛਗਿਛ ਕਰੇਗੀ।
ਘਰ ਦੇ ਇੱਕ ਨਜ਼ਦੀਕੀ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਆਪਣੇ ਵਕੀਲ ਨਾਲ ਮਿਲਣ ਦੀ ਗੱਲ ਕਹਿ ਕੇ ਘਰ ਤੋਂ ਨਿਕਲਿਆ ਸੀ। ਪਰ ਜਦੋਂ ਉੁਹ ਰਾਤ ਨੂੰ ਘਰ ਨਹੀਂ ਆਇਆ ਤਾਂ ਉਹ ਉਸ ਦੇ ਫੋਨ ‘ਤੇ ਕਾਲ ਕਰ ਰਹੇ ਸਨ ਪਰ ਫੋਨ ਨਹੀਂ ਲੱਗ ਰਿਹਾ ਸੀ। ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਬਿਨਾਂ ਦੱਸੇ ਕਿਸੇ ਨੂੰ ਮਿਲਣ ਗਿਆ ਹੈ ਅਤੇ ਆ ਜਾਵੇਗਾ ਪਰ ਜਦੋਂ ਪੁਲਿਸ ਉਨ੍ਹਾਂ ਦੇ ਘਰ ਪੁੱਜੀ ਤਾਂ ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਾ। ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਦੇ ਨਹੀਂ ਲੱਗਾ ਸੀ ਕਿ ਉਹ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ।