ਲੁਧਿਆਣਾ ਬੰਬ ਧਮਾਕੇ ਵਿਚ ਮਾਰਿਆ ਗਿਆ ਗਗਨਦੀਪ ਲਗਭਗ 8 ਸਾਲ ਪੰਜਾਬ ਪੁਲਿਸ ਵਿਚ ਰਿਹਾ। ਲੁਧਿਆਣਾ ਜ਼ਿਲ੍ਹੇ ਦੇ ਹੀ ਖੰਨਾ ਸ਼ਹਿਰ ਦਾ ਰਹਿਣ ਵਾਲਾ ਗਗਨਦੀਪ ਬਚਪਨ ਤੋਂ ਹੀ ਹਥਿਆਰਾਂ ਦਾ ਸ਼ੌਕੀਨ ਸੀ। ਉਹ 2011 ਵਿਚ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ।
ਗਗਨਦੀਪ ਦੇ ਇੱਕ ਨਜ਼ਦੀਕੀ ਨੇ ਦੱਸਿਆ ਕਿ ਉਸ ਨੂੰ ਹਥਿਆਰਾਂ ਨਾਲ ਫੋਟੋ ਖਿਚਵਾਉਣ ਦਾ ਬਹੁਤ ਸ਼ੌਕ ਸੀ। ਗਗਨਦੀਪ ਨੇ ਅਜਿਹੀਆਂ ਕਈ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਖੰਨਾ ਸ਼ਹਿਰ ਦੇ ਕਈ ਹੋਰ ਲੋਕਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਜੁਆਇਨ ਕਰਨ ਤੋਂ ਬਾਅਦ ਗਗਨਦੀਪ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਪਰ ਜਲਦੀ ਪੈਸੇ ਕਮਾਉਣ ਦੀ ਉਸ ਦੀ ਇੱਛਾ ਨੇ ਉਸ ਨੂੰ ਡਰੱਗ ਸਮੱਗਲਰ ਬਣਾ ਦਿੱਤਾ।
ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਗਗਨਦੀਪ ਨੂੰ 2019 ਵਿਚ ਹੈਰੋਇਨ ਨਾਲ ਫੜਿਆ ਗਿਆ ਸੀ। ਉਸ ਸਮੇਂ ਉਹ ਖੰਨਾ ਸਦਰ ਥਾਣੇ ਦਾ ਮੁਨਸ਼ੀ ਸੀ। ਡਰੱਗਸ ਨਾਲ ਗ੍ਰਿਫਤਾਰ ਹੋਣ ਕਾਰਨ ਉਸ ਨੂੰ ਪੁਲਿਸ ਮਹਿਕਮੇ ਤੋਂ ਮੁਅੱਤਲ ਕਰ ਦਿੱਤਾ ਗਿਆ ਪਰ ਪੈਸੇ ਕਮਾਉਣ ਦੇ ਚੱਕਰ ਵਿਚ ਉਹ ਡਰੱਗ ਸਮਗਲਰ ਬਣ ਗਿਆ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬੰਬ ਧਮਾਕੇ ਮਾਮਲੇ ਵਿਚ ਇਕ ਮਹਿਲਾ ਪੁਲਿਸ ਮੁਲਾਜ਼ਮ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਇਹ ਮਹਿਲਾ ਮੁਲਾਜਮ ਵੀ ਖੰਨਾ ਐਸਐਸਪੀ ਦਫ਼ਤਰ ਵਿਖੇ ਤਾਇਨਾਤ ਦੱਸੀ ਜਾ ਰਹੀ ਹੈ। ਹਾਲਾਂਕਿ ਉਸ ਦੀ ਗ੍ਰਿਫਤਾਰੀ ਅਧਿਕਾਰਤ ਤੌਰ ‘ਤੇ ਨਹੀਂ ਕੀਤੀ ਗਈ ਹੈ। ਗਗਨਦੀਪ ਦਾ ਵੱਡਾ ਭਰਾ ਪਹਿਲਵਾਨ ਹੈ ਅਤੇ ਗਗਨਦੀਪ ਕੁਸ਼ਤੀ ਅਤੇ ਸਰੀਰਕ ਕਸਰਤ ਦਾ ਵੀ ਸ਼ੌਕੀਨ ਸੀ। ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੀ ਜਗਦੀਸ਼ ਭੋਲਾ ਦੇ ਗਿਰੋਹ ਨਾਲ ਸੰਪਰਕ ਹੋਣ ਤੋਂ ਬਾਅਦ ਹੀ ਗਗਨਦੀਪ ਨਸ਼ਾ ਤਸਕਰੀ ਅਤੇ ਫਿਰ ਖਾਲਿਸਤਾਨ ਪੱਖੀ ਸੰਗਠਨ ਵਿਚ ਫਸਿਆ?