ਬੀਤੇ ਦਿਨੀਂ ਲੁਧਿਆਣਾ ਕਚਹਿਰੀ ਕੰਪਲੈਕਸ ‘ਚ ਹੋਏ ਬੰਬ ਧਮਾਕੇ ਦੀ ਪੁੱਛਗਿਛ ਦੌਰਾਨ ਪੁਲਿਸ ਵੱਲੋਂ ਗਗਨਦੀਪ ਸਿੰਘ ਦੇ ਨਾਲ ਸਜ਼ਾ ਕੱਟ ਰਹੇ ਦੋ ਕੈਦੀਆਂ ਨੂੰ ਅੱਜ ਲੁਧਿਆਣਾ ਦੀ ਸਪੈਸ਼ਲ ਕੋਰਟ ਵਿਚ ਹਾਜ਼ਰ ਕੀਤਾ ਗਿਆ ਹੈ ਤੇ ਨਾਲ ਹੀ ਗਗਨਦੀਪ ਦੀ ਮਹਿਲਾ ਮਿੱਤਰ ਨੂੰ ਵੀ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਮਹਿਲਾ ਕਾਂਸਟੇਬਲ ਦੇ ਇਸ ਧਮਾਕੇ ਨਾਲ ਤਾਰ ਕਿਵੇਂ ਜੁੜੇ ਹਨ, ਇਸੇ ਲਈ 7 ਹੋਰਨਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚੋਂ ਇੱਕ ਨਵਾਂਸ਼ਹਿਰ ਦਾ ਮੁਅੱਤਲ ਪੁਲਿਸ ਮੁਲਾਜ਼ਮ ਵੀ ਹੈ, ਜੋ ਨਸ਼ਾ ਸਮਗਲਿੰਗ ਮਾਮਲੇ ਵਿਚ ਸ਼ਾਮਲ ਸੀ।
ਲੁਧਿਆਣਾ ਜੇਲ੍ਹ ਵਿਚ ਬੰਦ ਮਸ਼ਹੂਰ ਡਰੱਗ ਸਮੱਗਲਰ ਰਣਜੀਤ ਸਿੰਘ ਉਰਫ ਚੀਤਾ ਅਤੇ ਸੁਖਵਿੰਦਰ ਸਿੰਘ ਸ਼ਾਮਲ ਹਨ। ਲੁਧਿਆਣਾ ਜੇਲ੍ਹ ਵਿਚ ਬੰਦ ਇਨ੍ਹਾਂ ਦੋਵੇਂ ਸਮਗਲਰਾਂ ਨੂੰ ਜਾਂਚ ਟੀਮ ਨੇ ਸ਼ਨੀਵਾਰ ਸਵੇਰੇ ਹੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ। ਦੋਵਾਂ ਨੂੰ ਮੈਜਿਸਟ੍ਰੇਟ ਮੰਦਿਰਾ ਦੱਤਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਦੋਵਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗਗਨਦੀਪ ਸਿੰਘ ਨਾਂ ਦਾ ਵਿਅਕਤੀ ਉਹ ਸ਼ਖਸ ਸੀ ਜਿਹੜਾ ਕਿ ਹੁਣ ਤੱਕ ਦੀ ਪੁਲਿਸ ਦੀ ਜਾਂਚ ਵਿਚ ਮੁੱਖ ਦੋਸ਼ੀ ਪਾਇਆ ਗਿਆ ਅਤੇ ਜੋ ਮੌਕੇ ‘ਤੇ ਹੀ ਮਾਰਿਆ ਜਾ ਚੁੱਕਾ ਸੀ । ਫਿਲਹਾਲ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕੋਰਟ ਵਿਚ ਲਿਆਂਦਾ ਗਿਆ ਹੈ ਅਤੇ ਬਾਕੀ ਜਾਂਚ ਚੱਲ ਰਹੀ ਹੈ। ਹਾਲਾਂਕਿ ਕਿਸੇ ਵੀ ਅਧਿਕਾਰੀ ਵੱਲੋਂ ਹਾਲੇ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਆਪਣੀ ਪਤਨੀ ਨਾਲ ਵਿਵਾਦ ਤੋਂ ਬਾਅਦ ਕਾਂਸਟੇਬਲ ਕਮਲਜੀਤ ਕੌਰ ਨਾਲ ਰਹਿ ਰਿਹਾ ਸੀ। ਪੁਲਿਸ ਮਹਿਕਮੇ ਵਿਚ 8 ਸਾਲ ਦੀ ਨੌਕਰੀ ਦੌਰਾਨ ਗਗਨਦੀਪ ਸਿੰਘ ਵੀ ਖੰਨਾ ਵਿਚ ਐੱਸ. ਪੀ. ਹੈੱਡਕੁਆਰਟਰ ਦਾ ਰੀਡਰ ਰਿਹਾ ਹੈ। ਉਸ ਸਮੇਂ ਉਸ ਦੀ ਦੋਸਤੀ ਨਾਇਬ ਰੀਡਰ ਦੇ ਅਹੁਦੇ ‘ਤੇ ਤਾਇਨਾਤ ਕਮਲਜੀਤ ਕੌਰ ਨਾਲ ਹੋਈ ਸੀ।