ਪਟਿਆਲਾ ਦੇ ਸਮਾਣਾ ਦੇ CIA ਸਟਾਫ ਨੇ ਪੰਜਾਬ-ਚੰਡੀਗੜ੍ਹ ਵਿਚ ਵੱਡੇ ਪੱਧਰ ‘ਤੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਗੈਂਗ ਵਿਚ ਸ਼ਾਮਲ 3 ਔਰਤਾਂ ਸਣੇ ਕੁੱਲ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਕਬਜ਼ੇ ਤੋਂ ਪੁਲਿਸ ਨੇ ਉਨ੍ਹਾਂ 2 ਨਵਜੰਮ ਬੱਚਿਆਂ ਨੂੰ ਵੀ ਬਰਾਮਦ ਕੀਤਾਹੈ ਜਿਨ੍ਹਾਂ ਨੂੰ ਉਹ ਵੇਚਣ ਜਾ ਰਹੇ ਸਨ। ਇਸ ਤੋਂ ਇਲਾਵਾ ਦੋਸ਼ੀਆਂ ਦੇ ਕਬਜ਼ੇ ਵਿਚੋਂ 4 ਲੱਖ ਰੁਪਏ ਤੇ 2 ਕਾਰਾਂ ਵੀ ਬਰਾਮਦ ਕੀਤੀ ਗਈਆਂ ਹਨ।
ਗ੍ਰਿਫਤਾਰ ਦੋਸ਼ੀਆਂ ਵਿਚ ਪਟਿਆਲਾ ਦੇ ਥਾਣਾ ਭਾਦਸੋਂ ਦੇ ਪਿੰਡ ਆਲੋਵਾਲ ਵਾਸੀ ਬਲਜਿੰਦਰ ਸਿੰਘ, ਆਨੰਦ ਨਗਰ ਵਾਸੀ ਅਮਨਦੀਪ ਕੌਰ, ਤ੍ਰਿਪੜੀ ਵਾਸੀ ਭੁਪਿੰਦਰ ਕੌਰ, ਸੁਨਾਮ ਵਾਸੀ ਲਲਿਤ ਕੁਮਾਰ, ਬਿਹਾਰ ਦੇ ਜ਼ਿਲ੍ਹਾ ਮਧੇਪੁਰ ਦੇ ਪਿੰਡ ਬਿਸਵਾਰੀ ਤੇ ਸੁਨਾਮ ਵਿਚ ਰਹਿਣ ਵਾਲੀ ਔਰਤ ਸਜੀਤਾ ਤੇ ਮੂਲ ਤੌਰ ਤੋਂ ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਬੇਵਾਲ ਤੇ ਮੌਜੂਦ ਸਮੇਂ ਵਿਚ ਚੰਡੀਗੜ੍ਹ ਦੇ ਪਿੰਡ ਧਨਾਸ ਜੀ ਕਾਲੋਨੀ ਵਿਚ ਰਹਿਣ ਵਾਲਾ ਸੁਖਜਿੰਦਰ ਸਿੰਘ ਸ਼ਾਮਲ ਹੈ।
ਦੋਸ਼ੀਆਂ ਨੂੰ ਕੋਰਟ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ। ਪੁਲਿਸ ਨੇ ਦੋਸ਼ੀਆਂ ਤੋਂ ਕਈ ਹੋਰ ਮਾਮਲੇ ਸੁਲਝਣ ਦੀ ਉਮੀਦ ਪ੍ਰਗਟਾਈ ਹੈ। ਸਮਾਣਾ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਬਮਣਾ ਦੇ ਬੱਸ ਸਟੈਂਡ ਨੇੜੇ ਸ਼ੱਕੀ ਲੋਕਾਂ ਦੀ ਭਾਲ ਵਿਚ ਸੀ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਦੋਸ਼ੀ ਬਲਜਿੰਦਰ ਸਿੰਘ, ਅਮਨਦੀਪ ਕੌਰ, ਲਲਿਤ ਕੁਮਾਰ, ਭੁਪਿੰਦਰ ਕੌਰ, ਸਜੀਤਾ ਦੇ ਹਰਪ੍ਰੀਤ ਸਿੰਘ ਐਂਬੂਲੈਂਸ ਬਣਾਈ ਇਨੋਵ ਕਾਰ ਵਿਚ ਸਵਾਰ ਹੋ ਕੇ ਗਿਰੋਹ ਦੇ ਮੈਂਬਰਾਂ ਨਾਲ ਨਵ ਜੰਮੇ ਬੱਚਿਆਂ ਦੀ ਖਰੀਦੋ ਫਰੋਖਤ ਕਰਦੇ ਹਨ।
ਇਹ ਵੀ ਪੜ੍ਹੋ : ਪਾਕਿਸਤਾਨ : ਗੁਰਦੁਆਰੇ ਨੂੰ ਮਸਜਿਦ ਦੱਸ ਕੇ ਲਗਾ ਦਿੱਤਾ ਤਾਲਾ, ਸਿੱਖ ਭਾਈਚਾਰੇ ‘ਚ ਰੋਸ
ਬਠਿੰਡਾ ਦੇ ਸਿਵਲ ਹਸਪਤਾਲ ‘ਚੋਂ 1 ਦਸੰਬਰ ਨੂੰ ਜੰਮੀ ਬੱਚੀ ਨੂੰ ਨਰਸ ਤੇ ਔਰਤ ਦੀ ਸਾਥੀ ਬਣੀ ਲੜਕੀ ਚੋਰੀ ਕਰ ਕੇ 4 ਦਸੰਬਰ ਨੂੰ ਫਰਾਰ ਹੋ ਗਈ। ਪਰ ਜ਼ਿਲ੍ਹਾ ਪੁਲੀਸ ਹਾਲੇ ਤੱਕ ਮੁਲਜ਼ਮਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ। ਹੁਣ ਪਟਿਆਲਾ ਪੁਲਿਸ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲੀਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਬਰਾਮਦ ਹੋਏ ਬੱਚਿਆਂ ਨੂੰ ਉਹ ਕਿੱਥੋਂ ਚੁੱਕ ਕੇ ਲੈ ਗਿਆ ਅਤੇ ਇਸ ਤੋਂ ਪਹਿਲਾਂ ਕਿੰਨੇ ਨਵਜੰਮੇ ਬੱਚਿਆਂ ਦਾ ਉਹ ਸੌਦਾ ਕਰ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: