ਬੀਤੇ ਦਿਨ 8 ਅਕਤੂਬਰ ਨੂੰ ਬਟਾਲਾ ਪੁਲਿਸ ਵਲੋਂ ਲੰਬੀ ਮੁਸ਼ੱਕਤ ਦੇ ਬਾਅਦ ਕਾਬੂ ਕੀਤੇ ਗਏ ਗੈਂਗਸਟਰ ਬੱਬਲੂ ਨੂੰ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਰੰਗੜ ਨੰਗਲ ਦੀ ਪੁਲਿਸ ਵਲੋਂ ਚਾਰ ਦਿਨ ਦੇ ਰਿਮਾਂਡ ਦੇ ਖਤਮ ਹੋ ਜਾਣ ਮਗਰੋਂ ਤੀਸਰੀ ਵਾਰ ਸਿਵਿਲ ਕੋਰਟ ਬਟਾਲਾ ਵਿੱਚ ਪੇਸ਼ ਕੀਤਾ ਗਿਆ।
ਜਿਥੇ ਮਾਨਯੋਗ ਜੱਜ ਨੇ ਰੰਗੜ ਨੰਗਲ ਥਾਣੇ ਦੀ ਪੁਲਿਸ ਕੋਲ ਬੱਬਲੂ ਗੈਂਗਸਟਰ ਨੂੰ ਤੀਸਰੀ ਵਾਰ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਹੁਣ ਬੱਬਲੂ ਨੂੰ 19 ਅਕਤੂਬਰ ਨੂੰ ਦੁਬਾਰਾ ਪੇਸ਼ੀ ਲਈ ਬਟਾਲਾ ਸਿਵਿਲ ਕੋਰਟ ਵਿਚ ਲਿਆਂਦਾ ਜਾਵੇਗਾ। ਐਸ ਐਚ ਓ ਮਨਬੀਰ ਸਿੰਘ ਨੇ ਦੱਸਿਆ ਕਿ ਬੱਬਲੂ ਗੈਂਗਸਟਰ ਨੂੰ ਅੱਜ ਤੀਸਰੀ ਵਾਰ ਸਿਵਿਲ ਕੋਰਟ ਬਟਾਲਾ ਵਿਖੇ ਰਿਮਾਂਡ ਲਈ ਪੇਸ਼ ਕੀਤਾ ਗਿਆ ਹੈ
ਪੁੱਛਗਿੱਛ ਵਿੱਚ ਬੱਬਲੂ ਨੂੰ ਇਰਾਦਾ ਕਤਲ ਦੇ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਕੇਸਾਂ ਵਿਚ ਰਿਮਾਂਡ ਲਈ ਬੱਬਲੂ ਨੂੰ ਪੇਸ਼ ਕੀਤਾ ਗਿਆ ਹੈ ਅਤੇ ਮਾਨਯੋਗ ਕੋਰਟ ਨੇ ਦੋ ਦਿਨ ਦਾ ਰਿਮਾਂਡ ਦਿੱਤਾ ਹੈ ਹੁਣ ਬੱਬਲੂ ਨੂੰ 19 ਅਕਤੂਬਰ ਨੂੰ ਦੁਬਾਰਾ ਪੇਸ਼ੀ ਲਈ ਕੌਰਟ ਵਿੱਚ ਲਿਆਂਦਾ ਜਾਵੇਗਾ
ਵੀਡੀਓ ਲਈ ਕਲਿੱਕ ਕਰੋ -: