ਗੈਂਗਸਟਰ ਹੈਰੀ ਚੱਠਾ ਜਰਮਨੀ ਤੋਂ ਪਾਕਿਸਤਾਨ ਪਹੁੰਚ ਗਿਆ ਹੈ ਤੇ ਇਹ ਵੀ ਖਬਰ ਹੈ ਕਿ ਪੰਜਾਬ ਵਿਚ ਗੜਬੜੀ ਫੈਲਾਉਣ ਲਈ ਪਾਕਿਸਤਾਨੀ ਖੁਫੀਆ ਏਜੰਸੀ ISI ਨੇ ਹਰਵਿੰਦਰ ਰਿੰਦਾ ਦੀ ਥਾਂ ਹੈਰੀ ਚੱਢਾ ਨੂੰ ਇਸਤੇਮਾਲ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਪੁਲਿਸ ਅਲਰਟ ਹੋ ਗਈ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਦੇ ਸੰਕੇਤ ਦਿੱਤੇ ਹਨ।
ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਮਿਲੇ ਇਨਪੁਟ ਮੁਤਾਬਕ ਹੈਰੀ ਚੱਠਾ ਰਿੰਦਾ ਦੀ ਮੌਤ ਦੇ ਅਗਲੇ ਹੀ ਦਿਨ ਪਾਕਿਸਤਾਨ ਪਹੁੰਚ ਗਿਆ ਸੀ। ਹੈਰੀ ਚੱਠਾ ਕੁਝ ਸਾਲ ਪਹਿਲਾਂ ਸਪੇਨ ਪਹੁੰਚਿਆ ਸੀ ਜਿਸ ਦੇ ਬਾਅਦ ਉਹ ਜਰਮਨੀ ਚਲਾ ਗਿਆ।
14 ਦਸੰਬਰ ਨੂੰ ਰਿੰਦਾ ਦੀ ਮੌਤ ਦੇ ਬਾਅਦ ਅਗਲੇ ਹੀ ਦਿਨ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਯੂਕੇ ਤੋਂ ਪਾਕਿਸਤਾਨ ਪਹੁੰਚਿਆ। ਅੱਤਵਾਦੀ ਪੰਮਾ ਨਾਲ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਵੀ ਸੀ। ਪੰਮਾ ਨੇ ਹੀ ISI ਨਾਲ ਉਸ ਦੀ ਮੁਲਾਕਾਤ ਕਰਾਈ। ਇਹ ਮੁਲਾਕਾਤ ਲਾਹੌਰ ਦੇ ਨੇੜੇ ਹੋਈ।
ਅੱਤਵਾਦੀ ਰਿੰਦਾ ਨੇ ਪੰਜਾਬ ਵਿਚ ਆਪਣੇ ਗੈੰਗਸਟਰ ਨੈਟਵਰਕ ਜ਼ਰੀਏ ਕਈ ਵਾਰਦਾਤਾਂ ਕਰਾਈਆਂ ਜਿਸ ਵਿਚ ਮੋਹਾਲੀ ਵਿਚ ਪੰਜਾਬ ਪੁਲਿਸ ਦੇ ਹੈੱਡਕੁਆਰਟਰ ‘ਤੇ ਹਮਲੇ ਤੋਂ ਇਲਾਵਾ ਸੀਆਈਏ ਨਵਾਂਸ਼ਹਿਰ ‘ਚ ਵੀ ਹਮਲਾ ਕਰਾਇਆ। ਰਿੰਦਾ ਦੀ ਤਰ੍ਹਾਂ ਹੀ ਹੈਰੀ ਚੱਠਾ ਦਾ ਵੀ ਪੰਜਾਬ ਵਿਚ ਗੈਂਗਸਟਰ ਦਾ ਨੈਟਵਰਕ ਹੈ। ਇਸ ਜ਼ਰੀਏ ISI ਪੰਜਾਬ ਵਿਚ ਨਾਰਕੋ ਟੈਰੀਰਿਜ਼ਮ ਫੈਲਾਉਣ ਦਾ ਕੰਮ ਕਰੇਗੀ।
ਇਹ ਵੀ ਪੜ੍ਹੋ : ਛੋਟੇ ਨੇ ਕੀਤਾ ਵੱਡੇ ਭਰਾ ਦਾ ਕਤਲ, ਲਾਸ਼ ਨੂੰ ਪਾਰਕ ‘ਚ ਸੁੱਟਿਆ, ਫਿਰ ਥਾਣੇ ਜਾ ਕੀਤਾ ਸਰੰਡਰ
ਗੈਂਗਸਟਰ ਹੈਰੀ ਚੱਠਾ ਪੰਜਾਬ ਵਿਚ 2016 ਦੇ ਮਸ਼ਹੂਰ ਨਾਭਾ ਜੇਲ੍ਹ ਬ੍ਰੇਕ ਦਾ ਮਾਸਟਰਮਾਈਂਡ ਵੀ ਹੈ। ਚੱਢਾ ਏ ਕੈਟਾਗਰੀ ਗੈਂਗਸਟਰ ਹੈ। ਉਹ ਗੁਰਦਾਸਪੁਰ ਦੇ ਬਟਾਲਾ ਦਾ ਰਹਿਣ ਵਾਲਾ ਹੈ। ਉਹ ਪੰਜਾਬ ਵਿਚ ਜ਼ਿਆਦਾ ਐਕਟਿਵ ਨਹੀਂ ਹੈ ਪਰ ਉਸ ‘ਤੇ ਕਿਡਨੈਪਿੰਗ ਤੇ ਫਿਰੌਤੀ ਮੰਗਣ ਦੇ ਕੁਝ ਕੇਸ ਪੰਜਾਬ ਵਿਚ ਦਰਜ ਹਨ। ਨਾਭਾ ਜੇਲ੍ਹ ਬ੍ਰੇਕ ਦੇ ਬਾਅਦ ਤੋਂ ਹੈਰੀ ਚੱਠਾ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -: