ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਦਾ ਸਿਟ ਨੇ ਪੂਰੀ ਤਰ੍ਹਾਂ ਤੋਂ ਪਤਾ ਲਗਾ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਰੱਖਦੇ ਹੋਏ ਸਿਟ ਨੇ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਨਾਂ ਪ੍ਰਿਤਪਾਲ ਸਿੰਘ, ਜਤਿੰਦਰ ਕੌਰ ਉਰਫ ਜੋਤੀ, ਕੁਲਦੀਪ ਸਿੰਘ ਉਰਫ ਕੋਹਲੀ, ਰਾਜਵੀਰ ਸਿੰਘ ਉਰਫ ਕਜਾਮਾ, ਰਾਜਿੰਦਰ ਸਿੰਘ ਉਰਫ ਗੋਰਾ, ਸਰਬਜੋਤ ਸਿੰਘ ਉਰਫ ਸੰਨੀ, ਬਿੱਟੂ (ਟੀਨੂ ਦਾ ਭਰਾ), ਦੀਪਕ ਟੀਨੂੰ ਤੇ ਚਿਰਾਗ ਹਨ।
ਇਸ ਸਬੰਧੀ ਆਈਜੀ ਪਟਿਆਲਾ ਰੇਂਜ ਦੀ ਅਗਵਾਈ ਵਾਲੀ SIT ਅਤੇ ਏਆਈਜੀ ਏਜੀਟੀਐਫ ਅਤੇ ਐਸਐਸਪੀ ਮਾਨਸਾ ਦੇ ਨਾਲ ਪਟਿਆਲਾ ਪੁਲਿਸ ਲਾਈਨਜ਼ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪ੍ਰੈਸ ਨੂੰ ਜਾਣਕਾਰੀ ਦਿੱਤੀ ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਕੀਤਾ ਬਰਖਾਸਤ, ਅਨੁਸ਼ਾਸਨੀ ਕਮੇਟੀ ਸਾਹਮਣੇ ਨਹੀਂ ਹੋਏ ਪੇਸ਼
ਜਾਂਚ ਦੌਰਾਨ ਏਜੀਟੀਐੱਫ ਦੀਆਂ ਟੀਮਾਂ ਨੇ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਨੇਪਾਲ ਬਾਰਡਰ ਸਣੇ ਗੁਆਂਢੀ ਸੂਬਿਆਂ ਵਿਚ ਛਾਪੇਮਾਰੀ ਕੀਤੀ। ਏਜੀਟੀਐੱਫ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਘੱਟ ਸਮੇਂ ਵਿਚ ਸਾਰੇ ਦੋਸ਼ੀਆੰ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ। ਦੀਪਕ ਟੀਨੂੰ ਨੂੰ ਭਜਾਉਣ ਦੇ ਮਾਸਟਰਮਾਈਂਡ ਚਿਰਾਗ ਨੂੰ ਵੀ ਅੱਜ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਤੇ ਦੋਸ਼ ਵਿਚ ਇਸਤੇਮਾਲ 02 0.32 ਬੋਰ ਪਿਸਤੌਲ ਤੇ ਨੀਲੀ ਸੈਂਟਰੋ ਕਾਰ ਵੀ ਬਰਾਮਦ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: