ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਕੋਰਟ ਵਿਚ ਪੇਸ਼ ਕੀਤਾ ਗਿਆ। ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਫਤਿਹਗੜ੍ਹ ਚੂੜੀਆਂ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਨੂੰ ਸਤਨਾਮ ਸਿੰਘ ਸੱਤੂ ਕਤਲ ਮਾਮਲੇ ਵਿਚ 26 ਤਰੀਕ ਤੱਕ ਦਾ ਮਤਲਬ 10 ਦਿਨ ਦਾ ਰਿਮਾਂਡ ਮਿਲਿਆ ਹੈ।
ਮੂਸੇਵਾਲਾ ਹੱਤਿਆਕਾਂਡ ਮਾਮਲੇ ‘ਚ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਭਗਵਾਨਪੁਰੀਆ ਤੋਂ ਖੁਦ ਬਿਸ਼ਨੋਈ ਦੇ ਕੈਨੇਡਾ ਬੈਠੇ ਗੁਰਗੇ ਗੋਲਡੀ ਬਰਾੜ ਨੇ ਮਦਦ ਮੰਗੀ ਸੀ। ਗੋਲਡੀ ਨੇ ਭਗਵਾਨਪੁਰੀਆ ਤੋਂ ਸ਼ੂਟਰ ਭੇਜਣ ਲਈ ਸੰਪਰਕ ਕੀਤਾ ਸੀ। ਇਹ ਖੁਲਾਸਾ ਹੁਣ ਤੱਕ ਦੀ ਜਾਂਚ ਵਿਚ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਗੋਲਡੀ ਬਰਾੜ ਨੂੰ ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਮੂਸੇਵਾਲਾ ਦੀ ਹੱਤਿਆ ਲਈ ਸ਼ੂਟਰ ਦਿੱਤੇ ਹਨ। ਇਨ੍ਹਾਂ ਵਿਚੋਂ ਤਿੰਨ ਸ਼ੂਟਰ ਭਗਵਾਨਪੁਰੀਆ ਦੇ ਸਨ। ਹਾਲਾਂਕਿ ਇਸ ਦੇ ਪਹਿਲਾਂ ਇਨ੍ਹਾਂ ਤਿੰਨੋਂ ਸ਼ੂਟਰਾਂ ਤੂਫਾਨ ਬਟਾਲਾ ਮਨੀ ਰਈਆ ਤੇ ਤੀਜੇ ਸਾਥੀ ਬਾਰੇ ਪਹਿਲਾਂ ਪਤਾ ਨਹੀਂ ਸੀ। ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ‘ਤੇ ਵੀ ਮੂਸੇਵਾਲਾ ਨੂੰ ਮਾਰਨ ਪਹੁੰਚੇ ਸਨ ਪਰ ਮੂਸੇਵਾਲਾ ਦੇ ਬਗੈਰ ਸਕਿਓਰਿਟੀ ਦੇ ਘਰ ਤੋਂ ਬਾਹਰ ਨਿਕਲ ਜਾਣ ਦੇ ਕਾਰਨ ਇਨ੍ਹਾਂ ਤਿੰਨਾਂ ਸ਼ੂਟਰਾਂ ਦੀ ਲੋੜ ਹੀ ਨਹੀਂ ਪਈ।