ਡਾਕਟਰ ਕਪੂਰ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਅੱਜ ਅੰਮ੍ਰਿਤਸਰ ਕੋਰਟ ਵਿਚ ਜੱਗੂ ਭਗਵਾਨਪੁਰੀਆ ਦੀ ਪੇਸ਼ੀ ਹੋਈ। ਜਿਸ ਦੇ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਚ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਬਹੁਤ ਹੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।ਲੋੜੀਂਦੇ ਕਾਗਜ਼ਾਤ ਦੀ ਕਮੀ ਦੇ ਚਲਦਿਆਂ ਤਰਨਤਾਰਨ ਪੁਲਿਸ ਜੱਗੂ ਦਾ ਰਿਮਾਂਡ ਹਾਸਿਲ ਨਹੀਂ ਕਰ ਸਕੀ । 14 ਦਿਨਾਂ ਬਾਅਦ ਮੁੜ ਰਿਮਾਂਡ ਲੈਣ ਦੀ ਕੀਤੀ ਕੋਸ਼ਿਸ਼ ਜਾਵੇਗੀ ।
ਪਿਛਲੇ ਸਾਲ ਅਕਤੂਬਰ ਵਿਚ ਅੰਮ੍ਰਿਤਸਰ ਦੇ ਮੰਨੇ-ਪ੍ਰਮੰਨੇ ਡਾ. ਕਪੂਰ ਨੂੰ ਫੋਨ ਕਰਕੇ ਪੈਸਿਆਂ ਲਈ ਧਮਕਾਇਆ ਗਿਆ ਸੀ। ਕਾਲ ਕਰਨ ਵਾਲਾ ਖੁਦ ਨੂੰ ਜੱਗੂ ਦਾ ਕਰੀਬੀ ਦੱਸ ਰਿਹਾ ਸੀ ਤੇ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਤਿੰਨ ਦਿਨ ਦੇ ਅੰਦਰ ਹੀ ਪੁਲਿਸ ਨੇ ਕਾਲ ਕਰਨ ਵਾਲੇ ਨੂੰ ਫੜ ਸੀ।
ਫੜੇ ਗਏ ਦੋਸ਼ੀ ਦੀ ਪਛਾਣ ਗੇਟ ਹਕੀਮਾਂ ਨਿਵਾਸੀ ਇੰਦਰਪ੍ਰੀਤ ਸਿੰਘ ਕੈਪਟਨ ਦੇ ਤੌਰ ‘ਤੇ ਹੋਈ ਸੀ। ਦੋਸ਼ੀ ਨੇ ਖੁਦ ਨੂੰ ਜੱਗੂ ਦਾ ਕਰੀਬੀ ਦੱਸਿਆ ਸੀ। ਜੱਗੂ ਨੇ ਉਸ ਨੂੰ ਇਕ ਕਰੋੜ ਰੁਪਏ ਵਿਚੋਂ 10 ਫੀਸਦੀ ਦੀ ਹਿੱਸੇਦਾਰੀ ਦੇਣ ਦਾ ਵੀ ਵਾਅਦਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਜ਼ਿਕਰਯੋਗ ਹੈ ਕਿ ਮੂਸੇਵਾਲਾ ਹੱਤਿਆਕਾਂਡ ਵਿਚ 28 ਜੂਨ ਨੂੰ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਪੁਲਿਸ ਲੈ ਕੇ ਆਈ ਸੀ। ਇਸ ਦੇ ਬਾਅਦ ਉਸ ਨੂੰ ਮਾਨਸਾ ਪੁਲਿਸ ਨੇ ਰਿਮਾਂਡ ‘ਤੇ ਲਿਆ। ਇਥੇ ਰਿਮਾਂਡ ਪੂਰਾ ਹੋਣ ਦੇ ਬਾਅਦ ਉਸ ਨੂੰ ਵੱਖ-ਵੱਖ ਮਾਮਲਿਆਂ ਵਿਚ ਰਿਮਾਂਡ ‘ਤੇ ਲਿਆ ਗਿਆ।