ਮੂਸੇਵਾਲਾ ਹੱਤਿਆਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਲਾਰੈਂਸ ਹੁਣ ਖੁਦ ਖੌਫ ‘ਚ ਹੈ। ਉਸ ਨੂੰ ਆਪਣੀ ਜਾਨ ਦੀ ਚਿੰਤਾ ਸਤਾ ਰਹੀ ਹੈ। ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਿਸ ‘ਤੇ ਕਈ ਦੋਸ਼ ਲਗਾਏ ਹਨ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਿਸ ਆਨ ਕੈਮਰਾ ਸਵਾਲ ਨਹੀਂ ਕਰ ਸਕੀ। ਉਸ ਦੇ ਮੁਵੱਕਿਲ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ।
ਚੋਪੜਾ ਨੇ ਆਪਣੇ ਮੁਵੱਕਿਲ ਦੀ ਸੁਰੱਖਿਆ ਲਈ ਕੋਰਟ ਜਾਣ ਦੀ ਗੱਲ ਕਹੀ ਹੈ। ਚੋਪੜਾ ਨੇ ਦੋਸ਼ ਲਗਾਇਆ ਕਿ ਲਾਰੈਂਸ ਦੇ ਰਿਮਾਂਡ ਦੌਰਾਨ ਪੰਜਾਬ ਪੁਲਿਸ ਕਈ ਤਰ੍ਹਾਂ ਦੇ ਵਾਇਲੇਸ਼ਨ ਕਰ ਰਹੀ ਹੈ। ਲਾਰੈਂਸ ਨੂੰ ਥਰਡ ਡਿਗਰੀ ਟਾਰਚਰ ਕੀਤਾ ਜਾ ਰਿਹਾ ਹੈ। ਉਸ ਦੀ ਜਾਨ ਨੂੰ ਖਤਰਾ ਹੈ। ਡਾਕਟਰਾਂ ਦੀ ਟੀਮ ਬੁਲਾ ਕੇ ਮਨਮਾਨੇ ਢੰਗ ਨਾਲ ਲਾਰੈਂਸ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ।
ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਮੁਵੱਕਿਲ ਨੂੰ 14 ਜੂਨ ਨੂੰ ਪਟਿਆਲਾ ਹਾਊਸ ਕੋਰਟ ਤੋਂ ਟ੍ਰਾਂਜਿਟ ਰਿਮਾਂਡ ‘ਤੇ ਮਾਨਸਾ ਲੈ ਗਈ ਸੀ। ਪੰਜਾਬ ਦੇ ਐਡਵੋਕੇਟ ਜਨਰਲ ਆਪਣੀ ਟੀਮ ਨਾਲ ਕੋਰਟ ਵਿਚ ਪੇਸ਼ ਹੋਏ ਸਨ। ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਵੀ ਨਾਲ ਸਨ। ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਲਾਰੈਂਸ ਦੀ ਸਕਿਓਰਿਟੀ ਵਿਚ ਕੋਈ ਗਲਤੀ ਨਹੀਂ ਹੋਵੇਗੀ।
ਚੋਪੜਾ ਨੇ ਕਿਹਾ ਕਿ ਲਾਰੈਂਸ ਨੂੰ ਪੰਜਾਬ ਤੋਂ ਮਾਨਸਾ ਲੈ ਜਾਣ ਦੇ ਬਾਅਦ ਪੁਲਿਸ ਨੇ ਸਵੇਰੇ 4 ਵਜੇ ਹੀ ਮੈਜਿਸਟ੍ਰੇਟ ਦੇ ਘਰ ਪੇਸ਼ ਕਰ ਦਿੱਤਾ। ਉਸ ਸਮੇਂ ਲਾਰੈਂਸ ਦੇ ਪੱਖ ਤੋਂ ਕੋਈ ਵਕੀਲ ਉਥੇ ਨਹੀਂ ਸੀ। ਸਾਡਾ ਉਥੇ ਹੋਣਾ ਜ਼ਰੂਰੀ ਸੀ। ਅਸੀਂ ਸਵੇਰੇ ਪੇਸ਼ ਕਰਨ ਦੀ ਤਿਆਰੀ ਵਿਚ ਸੀ ਤੇ ਇਨ੍ਹਾਂ ਨੇ ਰਾਤ ਨੂੰ ਹੀ ਪੇਸ਼ ਕਰ ਦਿੱਤਾ। ਉਥੋਂ ਲਾਰੈਂਸ ਦਾ 7 ਦਿਨ ਦਾ ਰਿਮਾਂਡ ਲੈ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਵਕੀਲ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਤੇ ਸਰਕਾਰ ਨੂੰ ਕਹਿ ਰਿਹਾ ਹਾਂ ਕਿ ਤੁਸੀਂ ਨਿਯਮ ਦਾ ਵਾਇਲੇਸ਼ਨ ਕਰ ਰਹੇ ਹੋ। ਕਲ ਕੋਰਟ ਵਿਚ ਇਸ ਦਾ ਜਵਾਬ ਦੇਣਾ ਹੋਵੇਗਾ। ਮੈਂ ਇਸ ਖਿਲਾਫ ਕੋਰਟ ਵਿਚ ਰਿਟ ਦਾਇਰ ਕਰਾਂਗਾ। ਕੋਰਟ ਵੀਡੀਓ ਮੰਗੇਗੀ। ਰਿਮਾਂਡ ਦੌਰਾਨ ਦੋਸ਼ੀ ਤੋਂ ਵੀਡੀਓ ਕੈਮਰੇ ਸਾਹਮਣੇ ਪੁੱਛਗਿਛ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ CRPC ਵਿਚ 41 (ਡੀ) ਵਿਚ ਮੇਰੇ ਕਲਾਇੰਟ ਲਾਰੈਂਸ ਦਾ ਅਧਿਕਾਰ ਹੈ ਕਿ ਉਹ ਆਪਣੀ ਮਰਜ਼ੀ ਨਾਲ ਵਕੀਲ ਨੂੰ ਮਿਲ ਸਕੇ। ਉਸ ਦਾ ਵਾਇਲੇਸ਼ਨ ਕੀਤਾ ਜਾ ਰਿਹਾ ਹੈ। ਉਸ ਨੂੰ ਕਿਸੇ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਇਸ ਜ਼ਰੀਏ ਪੁਲਿਸ ਲਾਰੈਂਸ ਨਾਲ ਵਰਤੀ ਜਾ ਰਹੀ ਬੇਰਹਿਮੀ ਨੂੰ ਲੁਕਾਉਣਾ ਚਾਹੁੰਦੀ ਹੈ।