ਜੇਲ੍ਹ ਵਿੱਚ ਬੰਦ ਗੈਂਗਸਟਰ ਸਾਰਜ ਸੰਧੂ ਦਾ ਇੰਸਟਾਗ੍ਰਾਮ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਨੇ ਜੇਲ੍ਹ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫੋਟੋ ਪੋਸਟ ਕੀਤੀ ਹੈ ਜਿਸ ਵਿਚ ਲਿਖਿਆ ਹੈ ਜਨਮ ਦਿਨ ਦੀ ਮੁਬਾਰਕ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਸਾਰਜ ਸੰਧੂ ਨੇ ਬਠਿੰਡਾ ਕੇਂਦਰੀ ਜੇਲ੍ਹ ਦੀਆਂ ਕਈ ਤਸਵੀਰਾਂ ਬਾਹਰ ਭੇਜ ਦਿੱਤੀਆਂ ਸਨ, ਜਿਸ ਕਾਰਨ ਉਸ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਸੀ। ਪੁਲਿਸ ਨੂੰ ਸ਼ੱਕ ਸੀ ਕਿ ਸਾਰਜ ਨੇ ਤਸਵੀਰਾਂ ਆਪਣੇ ਸਾਥੀਆਂ ਨੂੰ ਭੇਜੀਆਂ ਹੋ ਸਕਦੀਆਂ ਹਨ। ਬਠਿੰਡਾ ਪੁਲਿਸ ਨੇ ਪੁੱਛ ਗਿੱਛ ਲਈ ਸਾਰਜ ਸੰਧੂ ਦਾ ਰਿਮਾਂਡ ਵੀ ਲਿਆ ਸੀ। ਹੁਣ ਦੁਬਾਰਾ ਸਾਰਜ ਸੰਧੂ ਦੇ ਅਕਾਉਂਟ ਤੋਂ ਤਸਵੀਰ ਅਪਲੋਡ ਕਰਕੇ ਜਨਮਦਿਨ ਮੁਬਾਰਕ ਲਿਖਿਆ ਗਿਆ ਹੈ।
ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਦਾ ਇੰਸਟਾਗ੍ਰਾਮ ਅਕਾਊਂਟ ਕੋਈ ਵਿਦੇਸ਼ ਤੋਂ ਚਲਾ ਰਿਹਾ ਹੈ। ਗੈਂਗਸਟਰ ਸਾਰਜ ਸੰਧੂ ਦੇ ਤਕਰੀਬਨ ਚਾਰ ਅਕਾਊਂਟ ਚੱਲ ਰਹੇ ਹਨ। ਭਾਵੇਂ ਬਠਿੰਡਾ ਪੁਲਿਸ ਕਹਿ ਰਹੀ ਹੈ ਕਿ ਉਨ੍ਹਾਂ ਸਾਰਜ ਸੰਧੂ ਦੇ ਇੰਸਟਾਗ੍ਰਾਮ ਅਕਾਉਂਟ ਨੂੰ ਬੰਦ ਕਰਵਾ ਦਿੱਤਾ ਸੀ ਪਰ ਇਸ ਤੋਂ ਇਲਾਵਾ ਤਿੰਨ ਚਾਰ ਹੋਰ ਇੰਸਟਾਗ੍ਰਾਮ ਅਕਾਉਂਟ ਗੈਂਗਸਟਰ ਦੇ ਚੱਲ ਰਹੇ ਹਨ ।
ਵੀਡੀਓ ਲਈ ਕਲਿੱਕ ਕਰੋ -: