ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ 07-09-2022 ਦੀ ਰਾਤ ਨੂੰ ਵਕਤ ਲਗਭਗ 1.00 ਵਜੇ ਨੀਲਾ ਝੰਡਾ ਗੁਰਦੁਆਰਾ ਸਾਹਿਬ ਦੇ ਨਜਦੀਕ 4 ਗਰੁੱਪਾਂ ਜਿਨ੍ਹਾਂ ਵਿਚੋਂ ਗਰੁੱਪ ਸ਼ੁਭਮ ਅਰੋੜਾ ਉਰਫ ਸੁਭਮ ਮੋਟਾ ਅਤੇ ਦੂਸਰਾ ਗਰੁੱਪ ਪੁਨੀਤ ਬੈਂਸ ਵਾਸੀ ਘੋੜਾ ਕਲੋਨੀ ਦਾ ਸੀ ਜਿਨ੍ਹਾਂਪਾਸ ਨਜਾਇਜ਼ ਅਸਲੇ ਅਤੇ ਮਾਰੂ ਹਥਿਆਰ ਹਨ ਜੋ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਦੂਜੇ ਗਰੁੱਪ ‘ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਸੀ ਅਤੇ ਇੱਕ ਦੂਸਰੇ ਪਰ ਫਾਇਰਿੰਗ ਕੀਤੀ ਜਿਸ ਨਾਲ ਸ਼ਹਿਰ ਦੀ ਸ਼ਾਂਤੀ ਭੰਗ ਹੋਈ ਅਤੇ ਲੋਕਾਂ ਵਿਚ ਡਰ ਦਾ ਮਹੌਲ ਬਣ ਗਿਆ ਜਿਸ ਤੇ ਮੁਕੱਦਮਾ ਨੰਬਰ 132 ਮਿਤੀ 07-09-2022 ਅ/ਧ 307,336,160,120ਬੀ, ਆਈ.ਪੀ.ਸੀ 15,94,5 ਆਰਮਸ ਐਕਟ ਥਾਣਾ ਡਵੀਜਨ ਨੰਬਰ 03 ਦਰਜ ਰਜਿਸਟਰ ਕੀਤਾ ਗਿਆ ਸੀ।
ਬੈਂਸ ਗਰੁੱਪ ਗੈਂਗ ਮੈਂਬਰ ਵਿਸ਼ਾਲ ਗਿੱਲ ਉਰਫ ਵਿਸ਼ਾਲ ਨੇ ਨਜਾਇਜ਼ ਅਸਲੇ ਨਾਲ ਫਾਇਰਿੰਗ ਕੀਤੀ ਸੀ, ਜਿਸ ਕਾਰਨ ਕੌਸਤੁਭ ਸ਼ਰਮਾ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਉਨ੍ਹਾਂ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਨਰਿੰਦਰ ਭਾਰਗਵ ਆਈ.ਪੀ.ਐਸ ਜੁਆਇੰਟ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ,ਸ੍ਰੀ ਵਰਿੰਦਰਪਾਲ ਸਿੰਘ ਪੀ.ਪੀ.ਐਸ ਡੀ.ਸੀ.ਪੀ ਇੰਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ, ਰੁਪਿੰਦਰ ਕੌਰ ਸਹਾ ਪੀ.ਪੀ.ਐਸ ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ ਅਤੇ ਸੁਮਿਤ ਸੂਦ ਪੀ.ਪੀ.ਐਸ ਏ.ਸੀ.ਪੀ ਇੰਨਵੈਸਟੀਗੇਸ਼ਨ-1 ਦੀ ਰਹਿਨੁਮਾਈ ਹੇਠ ਇੰਨਵੈਸਟੀਗੇਸ਼ਨ ਟੀਮ ਇੰਚਾਰਜ ਰਾਜੇਸ਼ ਸ਼ਰਮਾ ਕਰਾਇਮ ਬ੍ਰਾਂਚ- ਅਤੇ ਇੰਨਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 03 ਲੁਧਿਆਣਾ ਨੇ ਕਾਰਵਾਈ ਕਰਦੇ ਹੋਏ ਅੱਜ ਮਿਤੀ 12-10-2022 ਨੂੰ ਢੰਡਾਰੀ ਬ੍ਰਿਜ ਦੇ ਹੇਠਾ ਸਾਹਨੇਵਾਲ ਰੋਡ ਤੋਂ ਦੌਰਾਨੇ ਨਾਕਾਬੰਦੀ ਵਿਸ਼ਾਲ ਗਿੱਲ ਉਰਫ ਵਿਸ਼ਾਲ ਜੈਕਬ ਪੁੱਤਰ ਅਨਿਲ ਜੈਕਬ ਵਾਸੀ ਮਹੱਲਾ ਅਮਰਪੁਰਾ ਲੁਧਿਆਣਾ ਨੂੰ ਕਾਬੂ ਕਰਕੇ ਇਸ ਦੇ ਕਬਜ਼ੇ ਵਿਚੋਂ ਉਕਤ ਵਾਰਦਾਤ ਵਿਚ ਵਰਤਿਆ ਨਾਜਾਇਜ਼ ਪਿਸਟਲ 32 ਬੋਰ ਅਤੇ 02 ਜਿੰਦਾ ਕਾਰਤੂਸ ਬਰਾਮਦ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ।
ਪੁੱਛ-ਗਿੱਛਦੌਰਾਨ ਦੋਸ਼ੀ ਵਿਸ਼ਾਲ ਗਿੱਲ ਨੇ ਦੱਸਿਆ ਕਿ ਮੇਰੇ ਅਤੇ ਮੇਰੇ ਸਾਥੀਆ ਦੇ ਪਹਿਲਾਂ ਵੀ ਕਤਲ, ਇਰਾਦਾ ਕਤਲ,ਲੁੱਟ ਖੋਹ ਦੇ 04 ਮੁੱਕਦਮੇ ਵੱਖ ਵੱਖ ਥਾਣਿਆ ਵਿਚ ਦਰਜ ਸਨ ਮੈਂ ਕ੍ਰੀਬ 5/6 ਮਹੀਨੇ ਪਹਿਲਾ ਜੇਲ੍ਹ ਤੋਂ ਬਾਹਰ ਆ ਕੇ ਮੈਂ ਪੁਨੀਤ ਬੈਂਸ ਦੇ ਗੈਂਗ ਵਿਚ ਸ਼ਾਮਿਲ ਹੋ ਗਿਆ ਸੀ ਮੈਂ ਆਪਣੇ ਸਾਥੀਆ ਜਤਿਨ ਟਰੈਂਡੀ ਵਾਸੀ ਖੁੱਡ ਮੁੱਹਲਾ, ਨਵੀਨ ਗਿੱਲ ਵਾਸੀ ਨੇੜੇ ਸੀ.ਐਮ.ਸੀ ਹਸਪਤਾਲ, ਵੱਡਾ ਨੰਨਾ ਵਾਸੀ ਪਾਹਵਾ ਰੋਡ ਡਵੀਜਨ ਨੰਬਰ 03, ਸਟੀਮ ਸਹੋਤਾ, ਵਾਸੀ ਖੂਹੀ ਵਾਲੀ ਗਲੀ ਨੇੜੇ ਸਿਵਲ ਹਸਪਤਾਲ, ਛੋਟੂ ਵਾਸੀ ਜਨਕਪੁਰੀ, ਦੀਪ,ਹਿਤਿਕ ਵਾਸੀ ਮੁੰਡੀਆ ਦੀਵਾਸੂ ਵਾਸੀ 32 ਸੈਕਟਰ,ਬੰਗਾ ਵਾਸੀ ਜਮਾਲਪੁਰ ਨਾਲ ਮਿਲ ਕੇ ਗੈਂਗ ਬਣਾ ਲਿਆ ਅਤੇ ਦਹਿਸ਼ਤ ਬਣਾਉਣ ਦੀ ਨਿਯਤ ਨਾਲ ਹੇਠ ਲਿਖਿਆ ਵਾਰਦਾਤਾ ਨੂੰ ਅੰਜਾਮ ਦਿੱਤਾ ਸਾਡੇ ਗੋਂਗ ਪਾਸ 03 ਪਿਸਟਲ ਸੀ ਜਿਹਨਾਂ ਵਿਚੋਂ 01 ਮੇਰੇ ਪਾਸ, 01 ਟਰੈਂਡੀ ਅਤੇ ਤੀਜਾ ਨਵੀਨ ਗਿੱਲ ਪਾਸ ਸੀ ਜੋ ਤਿੰਨੋਂ ਪਿਸਟਲ ਸਾਡੇ ਪਾਸੋ * ਪੁਲਿਸ ਨੇ ਬ੍ਰਾਮਦ ਕਰ ਲਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਵਿਸ਼ਾਲ ਗਿੱਲ, ਅਤੇ ਇਸ ਦੇ ਗੈਂਗ ਮੈਂਬਰਾ ਦੇ ਖਿਲਾਫ ਦਰਜ ਮੁੱਕਦਮੇ: 1. ਮੁੱਕਦਮਾ ਨੰਬਰ 67 ਮਿਤੀ 04-05-2022 ਅ/ਧ 307,323,341,148,149, ਆਈ.ਪੀ.ਸੀ 25 ਆਰਮਜ ਐਕਟਥਾਣਾ ਡਵੀਜਨ ਨੰਬਰ 02 ਲੁਧਿਆਣਾ, 2. ਮੁਕਦਮਾ ਨੰਬਰ 195 ਮਿਤੀ 17-07-2022 ਅ/ਧ 336,160, ਵਾਧਾ ਜੁਰਮ 307 ਆਈ.ਪੀ.ਸੀ 25,54,59 ਆਰਮਜ ਐਕਟ ਥਾਣਾ ਡਵੀਜਨ ਨੰਬਰ 07 ਲੁਧਿਆਣਾ, 3, ਮੁੱਕਦਮਾ ਨੰਬਰ 132 ਮਿਤੀ 07-09-2022 ਅ/ਧ 307,336,160,120ਬੀ, ਆਈ.ਪੀ.ਸੀ 25,54,59 ਆਰਮਜ ਐਕਟ ਥਾਣਾ ਡਵੀਜਨ ਨੰਬਰ 03 ਲੁਧਿਆਣਾ, 4. ਮੁੱਕਦਮਾ ਨੰਬਰ 137 ਮਿਤੀ 14-09-2022 ਅ/ਧ 399,402, ਆਈ.ਪੀ.ਸੀ ਥਾਣਾ ਡਵੀਜਨ ਨੰਬਰ 03 : ਲੁਧਿਆਣਾ 5 ਮੁਕੱਦਮਾ ਨੰ 108 ਮਿਤੀ 20-7-18 ਅ/ਧ 302,120-ਬੀ ਆਈ ਪੀ ਸੀ ਬਾਣਾ ਹੈਬੋਵਾਲ ਲੁਧਿਆਣਾ, ਮੁਕੱਦਮਾ ਨੰਬਰ 168 ਮਤੀ 5-6-2021 ਅਧ 307,323,148,149,506 ਆਈ ਪੀ ਸੀ ਥਾਣਾ ਡਵੀਜਨ ਨੰਬਰ 3 ਲੁਧਿਆਣਾ, 7 ਮੁਕੱਦਮਾ ਨੰਬਰ 120 ਮਿਤੀ 03-09-2020 ਅ/ਧ 391,395,397 [P.C ਥਾਣਾ ਸਦਰ ਜਿਲ੍ਹਾ ਲੁਧਿਆਣਾ ਮੁਕੱਦਮਾ ਨੰ: 135 ਮਿਤੀ 26-7-2018 ਅ/ਧ 379-ਬੀ, 34 ਭ:ਦੌੜ ਥਾਣਾ ਡਵੀਜਨ ਨੰਬਰ 3 ਲੁਧਿਆਣਾ ਦਰਜ ਹਨ।