ਬਿਹਾਰ ਦੇ ਸਿੱਖਿਆ ਮੰਤਰੀ ਡਾ. ਚੰਦਰਸ਼ੇਖਰ ਨੇ ਇਕ ਵਾਰ ਫਿਰ ਰਾਮਚਰਿਤ ਮਾਨਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਉੁਨ੍ਹਾਂ ਨੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਬਾਹਰ ਕਿਹਾ ਮੈਂ ਆਪਣੇ ਪੁਰਾਣੇ ਬਿਆਨ ‘ਤੇ ਕਾਇਮ ਹਾਂ। ਰਾਮਚਰਿਤ ਮਾਨਸ ‘ਚ ਥੋੜ੍ਹਾ ਕਚਰਾ ਹੈ ਜਿਸ ਨੂੰ ਸਾਫ ਕਰਨ ਦੀ ਲੋੜ ਹੈ। ਉਨ੍ਹਾਂ ਨੇ ਰਾਮਚਰਿਤ ਦੇ ਇਕ ਹੋਰ ਦੋਹੇ ‘ਤੇ ਸਵਾਲ ਖੜ੍ਹਾ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਡਾ. ਚੰਦਰਸ਼ੇਖਰ ਨੇ ਮਨੂ ਸਮ੍ਰਿਤੀ ਤੇ ਰਾਮਚਰਿਤ ਮਾਨਸ ਨੂੰ ਸਮਾਜ ਵਿਚ ਨਫਰਤ ਫੈਲਾਉਣ ਵਾਲਾ ਗ੍ਰੰਥ ਦੱਸਿਆ ਸੀ। ਉੁਨ੍ਹਾਂ ਕਿਹਾ ਕਿ ਰਾਮਚਰਿਤ ਮਾਨਸ ਸਮਾਜ ਵਿਚ ਦਲਿਤਾਂ, ਪੱਛੜਿਆਂ ਤੇ ਔਰਤਾਂ ਨੂੰ ਪੜ੍ਹਾਈ ਤੋਂ ਰੋਕਦਾ ਹੈ।ਇਸ ਬਿਆਨ ਦੇ ਬਾਅਦ ਬਿਹਾਰ ਤੋਂ ਲੈ ਕੇ ਉੱਤਰ ਪ੍ਰਦੇਸ਼ ਦੀ ਸਿਆਸਤ ਗਰਮਾਈ ਹੋਈ ਹੈ। ਸਿੱਖਿਆ ਮੰਤਰੀ ਦੇ ਬਿਆਨ ਦਾ ਮਹਾਗਠਜੋੜ ਵਿਚ ਸ਼ਾਮਲ ਜੇਡੀਯੂ ਹੀ ਵਿਰੋਧ ਕਰ ਰਹੀ ਹੈ। ਉਨ੍ਹਾਂ ਇਸ ਨੂੰ ਚੀਪ ਪਬਲੀਸਿਟੀ ਦੱਸਿਆ ਹੈ। ਕਿਹਾ ਕਿ ਉਨ੍ਹਾਂ ਵਿਚ ਦਮ ਹੈ ਤਾਂ ਦੂਜੇ ਧਰਮਾਂ ‘ਤੇ ਸਵਾਲ ਚੁੱਕ ਕੇ ਦਿਖਾਉਣ।
ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਗ੍ਰੰਥ ਵਿਚ ਕਈ ਅਜਿਹੇ ਦੋਹੇ ਹਨ ਜਿਸ ‘ਤੇ ਉਹ ਅੱਗੇ ਵੀ ਸਵਾਲ ਚੁੱਕਦੇ ਰਹਿਣਗੇ। ਰਾਮਚਰਿਤ ਮਾਨਸ ਨੂੰ ਕੂੜਾ ਕਹਿਣ ‘ਤੇ ਜਦੋਂ ਉਨ੍ਹਾਂ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮੈਂ ਨਹੀਂ ਕਿਹਾ, ਇਹ ਡਾ. ਲੋਹੀਆ ਨੇ ਕਿਹਾ। ਮੈਂ ਉਨ੍ਹਾਂ ਦੀਆਂ ਗੱਲਾਂ ਨੂੰ ਦੁਹਰਾ ਰਿਹਾ ਹਾਂ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਬਦਲਿਆ ਸਮਾਂ, ਕੱਲ੍ਹ ਤੋਂ ਸਵੇਰੇ 8:30 ਵਜੇ ਖੁੱਲ੍ਹਣਗੇ ਸਕੂਲ
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਕਿਸੇ ਦੀ ਹਿੰਮਤ ਨਹੀਂ ਕਿ ਮੇਰੇ ਬਿਆਨ ‘ਤੇ ਸਵਾਲ ਖੜ੍ਹਾ ਕਰ ਸਕੇ। ਮੈਂ ਅੱਜ ਵੀ ਕਹਿ ਰਿਹਾ ਹਾਂ ਕਿ ਰਾਮ ਚਰਿਤ ਮਾਨਸ ਵਿਚ ਸ਼ੂਦਰਾਂ ਦਾ ਅਪਮਾਨ ਕੀਤਾ ਗਿਆ ਸੀ। ਲੋਹੀਆ ਤੇ ਅੰਬੇਡਕਰ ਦੀ ਨਜ਼ਰ ਤੋਂ ਮੈਂ ਪੜ੍ਹਦਾ ਹਾਂ। ਅੱਜ ਦਾ ਸ਼ੂਦਰ ਪੜ੍ਹਿਆ-ਲਿਖਿਆ ਹੈ। ਉਸ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ -: