ਫਾਜ਼ਿਲਕਾ ਦੀ ਵਿਜੇ ਕਾਲੋਨੀ ‘ਚ ਇਕ ਘਰ ‘ਚ ਗੈਸ ਸਿਲੰਡਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਚਾਹ ਬਣਾਉਂਦੇ ਸਮੇਂ ਅਚਾਨਕ 2 ਸਿਲੰਡਰ ਨੂੰ ਅੱਗ ਲੱਗ ਗਈ ਸੀ। ਅੱਗ ਦੀ ਲਪੇਟ ‘ਚ ਆ ਕੇ 2 ਵਿਅਕਤੀ ਝੁਲਸ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਮਾਮਲੇ ਸਬੰਧੀ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਅੱਗ ਕੁਝ ਦੇਰ ‘ਚ ਹੀ ਫੈਲ ਗਈ ਸੀ। ਇਸ ਕਾਰਨ ਘਰ ‘ਚ ਮੌਜੂਦ 2 ਲੋਕ ਅੱਗ ‘ਚ ਝੁਲਸ ਗਏ, ਜਿੰਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਦੇ ਨਾਲ ਹੀ ਫਿਲਹਾਲ ਇਸ ਮਾਮਲੇ ਵਿੱਚ ਪੀੜਤਾਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਸ਼ੇਸ਼ DGP ਅਰਪਿਤ ਸ਼ੁਕਲਾ ਦਾ ਪਠਾਨਕੋਟ ਦੌਰਾ, ਸੁਰੱਖਿਆ ਏਜੰਸੀਆਂ ਨਾਲ ਕੀਤੀ ਮੀਟਿੰਗ
ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਾਕਟਰ ਅਸੀਮ ਮਾਨੀ ਨੇ ਦੱਸਿਆ ਕਿ 2 ਵਿਅਕਤੀ ਅੱਗ ‘ਚ ਝੁਲਸਣ ਮਗਰੋਂ ਪਹੁੰਚੇ ਸਨ। ਦੋਵਾਂ ਦੀ ਉਮਰ ਕਰੀਬ 34 ਸਾਲ ਹੈ। ਇੱਕ ਵਿਅਕਤੀ ਅੱਗ ਕਾਰਨ ਝੁਲਸਿਆ ਹੈ ਅਤੇ ਇੱਕ ਦੀ ਲੱਤ ‘ਤੇ ਸੱਟ ਲੱਗੀ ਹੈ। ਉਨ੍ਹਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: