IPS ਅਧਿਕਾਰੀ ਗੌਰਵ ਯਾਦਵ ਹੀ ਪੰਜਾਬ ਦੇ ਡੀਜੀਪੀ ਰਹਿਣਗੇ। 4 ਸਤੰਬਰ ਨੂੰ ਛੁੱਟੀ ਤੋਂ ਵਾਪਸ ਪਰਤ ਰਹੇ ਵੀਕੇ ਭਾਵਰਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿਚ ਲਗਾਇਆ ਜਾਵੇਗਾ। ਆਮ ਆਦਮੀ ਪਾਰਟੀ ਨੇ ਇਸ ਦੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਅਜਿਹਾ ਕਰ ਚੁੱਕੀ ਹੈ।
ਦਿਨਕਰ ਗੁਪਤਾ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਪਹਿਲਾਂ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਲਗਾਇਆ ਗਿਆ। ਇਸ ਦੇ ਬਾਅਦ ਨਵਜੋਤ ਸਿੱਧੂ ਦੀ ਜ਼ਿੱਦ ‘ਤੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਲਗਾਇਆਗਿਆ। ਡੀਜੀਪੀ ਦਿਨਕਰ ਗੁਪਤਾ ਨੂੰ ਕਾਰਪੋਰੇਸ਼ਨ ਵਿਚ ਲਗਾਇਆ ਗਿਆ ਜਿਸ ਦੇ ਬਾਅਦ ਉਹ ਕੇਂਦਰ ਵਿਚ ਡੈਪੂਟੇਸ਼ਨ ‘ਤੇ ਚਲੇ ਗਏ।
ਵੀਕੇ ਭਾਵਰਾ ਨੂੰ UPSC ਤੋਂ ਪੈਨਲ ਆਉਣ ਦੇ ਬਾਅਦ ਡੀਜੀਪੀ ਲਗਾਇਆ ਗਿਆ ਸੀ। ਹਾਲਾਂਕਿ ਉਹ ਕਾਂਗਰਸ ਸਰਕਾਰ ਦੀ ਵੀ ਪਸੰਦ ਨਹੀਂ ਸੀ। ਜੇਕਰ ਹੁਣ ਆਪ ਸਰਕਾਰ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਬਣਾਏ ਰਖਦੀ ਹੈ ਤਾਂ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਨਵੇਂ ਸਿਰੇ ਤੋਂ ਪੈਨਲ ਬਣਾ ਕੇ ਯੂਪੀਐੱਸਸੀ ਨੂੰ ਭੇਜਣਾ ਹੋਵੇਗਾ।
ਇਹ ਵੀ ਪੜ੍ਹੋ : ਹੁਣ ਕੈਨੇਡਾ ਜਾਣਾ ਹੋਇਆ ਮਹਿੰਗਾ, ਪੰਜਾਬ ਦੇ ਵਿਦਿਆਰਥੀਆਂ ਲਈ ਬਣਿਆ ਵੱਡੀ ਪਰੇਸ਼ਾਨੀ
ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਦੇ ਬਾਅਦ ਡੀਜੀਪੀ ਵੀਕੇ ਭਾਵਰਾ ਨੂੰ ਨਹੀਂ ਬਦਲਿਆ। ਇਸ ਦੌਰਾਨ ਮੋਹਾਲੀ ਵਿਚ ਪੁਲਿਸ ਇੰਟੈਲੀਜੈਂਸ ਆਫਿਸ ‘ਤੇ ਹਮਲਾ ਹੋਇਆ। ਪਟਿਆਲਾ ਵਿਚ ਹਿੰਸਾ ਹੋਈ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਹੱਤਿਆ ਹੋਈ। ਇਸ ਦੇ ਬਾਅਦ ਮੂਸੇਵਾਲਾ ਦਾ ਕਤਲ ਹੋ ਗਿਆ। ਉਨ੍ਹਾਂ ਦੀ ਸੁਰੱਖਿਆ ਵਿਚ ਪੰਜਾਬ ਪੁਲਿਸ ਨੇ ਇਕ ਦਿਨ ਪਹਿਲਾਂ ਕਟੌਤੀ ਕੀਤੀ ਸੀ। ਇਸ ‘ਤੇ ਵੀ ਸਰਕਾਰ ਨੇ ਭਾਵਰਾ ਨੂੰ ਡੀਜੀਪੀ ਬਣਾਏ ਰੱਖਿਆ। ਜਦੋਂ ਆਪ ਸੰਗਰੂਰ ਲੋਕ ਸਭਾ ਉਪ ਚੋਣਾਂ ਵਿਚ ਹਾਰੀ ਤਾਂ ਭਾਵਰਾ ਨੂੰ ਹਟਾਏ ਜਾਣ ਦੀ ਤਿਆਰੀ ਕਰ ਲਈ ਗਈ ਜਿਸ ਦੇ ਬਾਅਦ ਭਾਵਰਾ ਛੁੱਟੀ ‘ਤੇ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ -: