ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚੋਂ ਬਾਹਰ ਹੋ ਗਏ ਹਨ। ਬਲਿਊਬਰਗ ਬਿਲੀਅਨੇਰੀਅਸ ਇੰਡੈਕਸ ਮੁਤਾਬਕ ਇਕ ਦਿਨ ਵਿਚ ਅਡਾਨੀ ਨੂੰ 8 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। 29 ਜਨਵਰੀ ਨੂੰ ਉਨ੍ਹਾਂ ਦੀ ਕੁੱਲ ਜਾਇਦਾਦ 92.7 ਬਿਲੀਅਨ ਡਾਲਰ ਸੀ ਜੋ ਘੱਟ ਕੇ 84.4 ਬਿਲੀਅਨ ਡਾਲਰ ‘ਤੇ ਆ ਗਈ। ਇਸ ਨਾਲ ਅਡਾਨੀ ਇੰਡੈਕਸ ਵਿਚ 11ਵੇਂ ਸਥਾਨ ‘ਤੇ ਆ ਗਏ।
ਇਕ ਹਫਤੇ ਵਿਚ ਅਡਾਨੀ ਦੀ ਕੁੱਲ ਜਾਇਦਾਦ ਵਿਚ 35.6 ਬਿਲੀਅਨ ਡਾਲਰ ਦੀ ਕਮੀ ਆਈ ਹੈ। 20 ਨਵੰਬਰ 2022 ਨੂੰ ਅਡਾਨੀ ਦੀ ਕੁੱਲ ਜਾਇਦਾਦ 150 ਬਿਲੀਅਨ ਡਾਲਰ ‘ਤੇ ਪਹੁੰਚ ਗਈ ਸੀ। ਉਥੋਂ ਅਡਾਨੀ ਦੀ ਕੁੱਲ ਜਾਇਦਾਦ ਹੁਣ 65.6 ਬਿਲੀਅਨ ਡਾਲਰ ਹੇਠਾਂ ਹੈ। ਗੌਤਮ ਅਡਾਨੀ ਦਾ ਗਰੁੱਪ ਭਾਰਤ ਵਿਚ ਸਭ ਤੋਂ ਵੱਡਾ ਪੋਰਟ ਆਪ੍ਰੇਟਰ ਹੈ। ਇਹ ਗਰੁੱਪ ਭਾਰਤ ਦਾ ਸਭ ਤੋਂ ਵੱਡਾ ਥਰਮਲ ਕੋਲ ਪ੍ਰੋਡਿਊਸਰ ਤੇ ਸਭ ਤੋਂ ਵੱਡਾ ਕੋਲ ਟ੍ਰੇਡਰ ਵੀ ਹੈ।
ਅਡਾਨੀ 4 ਅਪ੍ਰੈਲ 2022 ਨੂੰ ਸੈਂਟੀਬਿਲੀਅਨੇਰੀਅਸ ਕਲੱਬ ਵਿਚ ਸ਼ਾਮਲ ਹੋਏ ਸਨ। 100 ਬਿਲੀਅਨ ਡਾਲਰ ਤੋਂ ਜ਼ਿਆਦਾ ਨੈਟਵਰਥ ਵਾਲੇ ਵਿਅਕਤੀਆਂ ਨੂੰ ਸੈਂਟੀਬਿਲੀਨੇਅਰ ਕਿਹਾ ਜਾਂਦਾ ਹੈ। ਉਸ ਤੋਂ ਪਹਿਲਾਂ ਅਪ੍ਰੈਲ 2021 ਵਿਚ ਅਡਾਨੀ ਦੀ ਕੁੱਲ ਜਾਇਦਾਦ 57 ਅਰਬ ਡਾਲਰ ਸੀ। ਫਾਈਨੈਂਸ਼ੀਅਨਲ ਸਾਲ 2021-2022 ਵਿਚ ਅਡਾਨੀ ਦੀ ਕੁੱਲ ਜਾਇਦਾਦ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧੀ।ਅਡਾਨੀ ਗਰੁੱਪ ਦੀਆਂ 7 ਪਬਲਿਕਲੀ ਲਿਸਟਿਡ ਕੰਪਨੀਆਂ ਹਨ।
ਅਮਰੀਕਾ ਦੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਆਈ ਸੀ। ਰਿਪੋਰਟ ਵਿਚ ਅਡਾਨੀ ਗਰੁੱਪ ‘ਤੇ ਸਟਾਕ ਮੈਨੀਪੁਲੇਸ਼ਨ, ਮਨੀ ਲਾਂਡਰਿੰਗ ਤੇ ਅਕਾਊਂਟਿੰਗ ਫਰਾਡ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੇ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।
ਗੌਤਮ ਅਡਾਨੀ ਸਮੂਹ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਭਾਰਤ ‘ਤੇ ਸਾਜ਼ਿਸ਼ ਤਹਿਤ ਹਮਲਾ ਦੱਸਿਆ ਹੈ। ਗਰੁੱਪ ਨੇ 413 ਪੰਨ੍ਹਿਆਂ ਦਾ ਜਵਾਬ ਜਾਰੀ ਕੀਤਾ। ਇਸ ਵਿਚ ਲਿਖਿਆ ਹੈ ਕਿ ਅਡਾਨੀ ਸਮੂਹ ‘ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਗਰੁੱਪ ਨੇ ਇਹ ਵੀ ਕਿਹਾ ਕਿ ਇਸ ਰਿਪੋਰਟ ਦਾ ਅਸਲ ਮਕਸਦ ਅਮਰੀਕੀ ਕੰਪਨੀਆਂ ਦੇ ਆਰਥਿਕ ਫਾਇਦੇ ਲਈ ਨਵਾਂ ਬਾਜ਼ਾਰ ਤਿਆਰ ਕਰਨਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਨਾਬਾਲਗ ਨਾਲ ਜ਼ਬਰ-ਜਿਨਾਹ, ਸ਼ਮਸ਼ਾਨਘਾਟ ‘ਚ ਲਿਜਾ ਕੀਤੀ ਘਿਨੌਣੀ ਹਰਕਤ, ਦੋਸ਼ੀ ਗ੍ਰਿਫਤਾਰ
ਸਮੂਹ ਨੇ ਕਿਹਾ ਕਿ ਇਹ ਰਿਪੋਰਟ ਗਲਤ ਜਾਣਕਾਰੀ ਤੇ ਅੱਧੇ ਅਧੂਰੇ ਤੱਥਾਂ ਨੂੰ ਮਿਲਾ ਕੇ ਤਿਆਰ ਕੀਤੀ ਗਈ ਹੈ। ਇਸ ਵਿਚ ਲਿਖੇ ਦੋਸ਼ ਬੇਬੁਨਿਆਦ ਹਨ ਤੇ ਬਦਨਾਮ ਕਰਨ ਦੀ ਉਦੇਸ਼ ਨਾਲ ਲਗਾਏ ਗਏ ਹਨ। ਇਸ ਰਿਪੋਰਟ ਦਾ ਸਿਰਫ ਇਕ ਹੀ ਉਦੇਸ਼ ਹੈ-ਝੂਠੇ ਦੋਸ਼ ਲਗਾ ਕੇ ਸਕਿਓਰਿਟੀਜ਼ ਦੀ ਮਾਰਕੀਟ ਵਿਚ ਜਗ੍ਹਾ ਬਣਾਉਣਾ ਜਿਸ ਤਹਿਤ ਅਣਗਿਣਤ ਇਨਵੈਸਟਰਸ ਨੂੰ ਨੁਕਸਾਨ ਹੋਵੇ ਤੇ ਸ਼ਾਰਟ ਸੈਲਰ ਹਿੰਡਨਬਰਗ ਵੱਡਾ ਆਰਥਿਕ ਫਾਇਦਾ ਚੁੱਕ ਸਕੇ।
ਵੀਡੀਓ ਲਈ ਕਲਿੱਕ ਕਰੋ -: