ਗਰੁੱਪ ਮਾਰਕੀਟ ਕੈਪ ਦੇ ਆਧਾਰ ‘ਤੇ ਦਿੱਗਜ਼ ਭਾਰਤੀ ਉਦਯੋਗਪਤੀ ਅਤੇ ਅਡਾਨੀ ਸਮੂਹ ਦੇ ਸੰਸਥਾਪਕ ਗੌਤਮ ਅਡਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਮਾਲਕ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕਰ ਲਿਆ ਹੈ। ਈਟੀ ਨਾਓ ਦੀ ਰਿਪੋਰਟ ਮੁਤਾਬਕ ਅਡਾਨੀ ਸਮੂਹ ਦਾ ਮਾਰਕੀਟ ਪੂੰਜੀਕਰਣ ਰਿਲਾਇੰਸ ਤੋਂ ਵੱਧ ਗਿਆ ਹੈ।
ਪਹਿਲੇ ਬਲੂਮਬਰਗ ਬਿਲੀਅਨੇਅਰ ਇੰਡੈਕਸ ਮੁਤਾਬਕ, ਅਡਾਨੀ ਦੀ ਕੁੱਲ ਜਾਇਦਾਦ 88.8 ਬਿਲੀਅਨ ਡਾਲਰ ਸੀ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ 91 ਅਰਬ ਡਾਲਰ ਦੀ ਸੰਪਤੀ ਦੇ ਮਾਲਕ ਸਨ।
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ
ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ‘ਤੇ ਅੱਜ ਇਕ ਦਿਨ ਦੇ ਕਾਰੋਬਾਰ ਤੋਂ ਬਾਅਦ ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਸ਼ੇਅਰ 35.45 ਅੰਕ (2.08 ਫੀਸਦੀ) ਦੇ ਵਾਧੇ ਨਾਲ 1742.90 ‘ਤੇ ਬੰਦ ਹੋਇਆ। ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦਾ ਸ਼ੇਅਰ 35.25 ਅੰਕ ਜਾਂ 1.48 ਫੀਸਦੀ ਦੀ ਗਿਰਾਵਟ ਨਾਲ 2350.90 ‘ਤੇ ਬੰਦ ਹੋਇਆ। ਗੌਤਮ ਅਡਾਨੀ ਨੇ ਸਾਲਾਨਾ ਆਧਾਰ ‘ਤੇ ਆਪਣੀ ਜਾਇਦਾਦ ‘ਚ 55 ਬਿਲੀਅਨ ਡਾਲਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਨੇ 14.3 ਬਿਲੀਅਨ ਡਾਲਰ ਜੋੜ ਦਿੱਤੇ ਹਨ।