ਭਾਰਤੀ ਅਰਬਪਤੀ ਗੌਤਮ ਅਡਾਨੀ, ਸ਼ਿਵ ਨਾਡਰ ਤੇ ਅਸ਼ੋਕ ਸੂਤਾ ਫੋਬਰਸ ਦੀ ਸੂਚੀ ਮੁਤਾਬਕ ਏਸ਼ੀਆ ਦੇ ਸਭ ਤੋਂ ਵੱਡੇ ਦਾਨਵੀਰ ਹਨ। ਇਸ ਲਿਸਟ ਵਿਚ ਮਲੇਸ਼ੀਆਈ ਭਾਰਤੀ ਵਪਾਰੀ ਬ੍ਰਹਮਲ ਵਾਸੂਦੇਵਨ ਅਤੇ ਉਨ੍ਹਾਂ ਦੀ ਪਤਨੀ ਸ਼ਾਂਤੀ ਕੰਡੀਆ ਦਾ ਨਾਂ ਵੀ ਸ਼ਾਮਲ ਹੈ। ਫੋਬਰਸ ਦੀ ਪਰੋਪਕਾਰ ਸੂਚੀ ਮੰਗਲਵਾਰ ਨੂੰ ਜਾਰੀ ਹੋਈ।
ਇਸ ਸੂਚੀ ਵਿਚ ਅਜਿਹੇ ਦਾਨਵੀਰਾਂ ਦੇ ਨਾਂ ਸ਼ਾਮਲ ਹਨ ਜਿਨ੍ਹਾਂ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਪਰਉਪਕਾਰੀ ਕਾਰਨਾਂ ਲਈ ਇਕ ਮਜ਼ਬੂਤ ਵਿਅਕਤੀਗਤ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਗੌਤਮ ਅਡਾਨੀ ਇਸ ਸਾਲ ਜੂਨ ਵਿਚ 60 ਸਾਲ ਦੇ ਹੋ ਗਏ ਅਤੇ ਇਸ ਮੌਕੇ ਉਨ੍ਹਾਂ ਨੇ 60,000 ਕਰੋੜ ਰੁਪਏ (7.7 ਅਰਬ ਅਮਰੀਕੀ ਦਾਨ ਦੇਣ ਦਾ ਐਲਾਨ ਕੀਤਾ। ਫੋਬਰਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸੇ ਕਾਰਨ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਪਰਉਪਕਾਰੀ ਲੋਕਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ।
ਅਡਾਨੀ ਨੇ ਇਹ ਪੈਸਾ ਸਿਹਤ, ਸੇਵਾ, ਸਿੱਖਿਆ ਤੇ ਕੌਸ਼ਲ ਵਿਕਾਸ ਲਈ ਦਾਨ ਕੀਤਾ ਤੇ ਪਰਿਵਾਰ ਵੱਲੋਂ ਚਲਾਈ ਜਾ ਰਹੀ ਅਡਾਨੀ ਫਾਊਂਡੇਸ਼ਨ ਰਾਹੀਂ ਖਰਚ ਕੀਤਾ ਜਾਵੇਗਾ ਜਿਸ ਨੂੰ 1996 ਵਿਚ ਸਥਾਪਤ ਕੀਤਾ ਗਿਆ ਸੀ। ਦੱਸ ਦੇਈਆ ਕਿ ਹਰ ਸਾਲ ਅਡਾਨੀ ਫਾਊਂਡੇਸ਼ਨ ਪੂਰੇ ਭਾਰਤ ਵਿਚ ਲਗਭਗ 3.7 ਮਿਲੀਅਨ ਲੋਕਾਂ ਦੀ ਮਦਦ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: