ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਨਤੀਜੇ ਪਲਟਣ ਦੇ ਮਾਮਲੇ ਵਿਚ ਫੁਲਟਨ ਕਾਊਂਟੀ ਜੇਲ੍ਹ ਵਿਚ ਅਗਲੇ ਹਫਤੇ ਆਤਮ ਸਮਰਪਣ ਕਰ ਸਕਦੇ ਹਨ। ਡੋਨਾਲਡ ਟਰੰਪ ਤੇ 18 ਹੋਰ ਮੁਲਜ਼ਮਾਂ ‘ਤੇ ਸਾਲ 2020 ਦੇ ਰਾਸ਼ਟਰਪਤੀ ਚੋਣਾਂ ਦੌਰਾਨ ਜਾਰਜੀਆ ਦੇ ਚੋਣ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਦਾ ਦੋਸ਼ ਹੈ। ਇਸ ਮਾਮਲੇ ਵਿਚ ਦੋਸ਼ ਤੈਅ ਕੀਤੇ ਗਏ ਤੇ 25 ਅਗਸਤ ਨੂੰ ਟਰੰਕ ਸਣੇ ਸਾਰੇ ਮੁਲਜ਼ਮਾਂ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਡੋਨਾਲਡ ਅਗਲੇ ਸਾਲ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰਿਪਬਲਿਕ ਪਾਰਟੀ ਵੱਲੋਂ ਉਮੀਦਵਾਰ ਹਨ। ਰਾਸ਼ਟਰਪਤੀ ਚੋਣ ਦੀ ਪਹਿਲੀ ਡਿਬੇਟ ਹੋਣੀ ਹੈ। ਹੁਣ ਜਾਰਜੀਆ ਚੋਣ ਨਤੀਜਿਆਂ ਨੂੰ ਪਾਲਟਣ ਦੇ ਮਾਮਲੇ ਵਿਚ ਆਤਮ ਸਮਰਪਣਕਰਨ ਦੇ ਚੱਲਦੇ ਹੋ ਸਕਦਾ ਹੈ ਕਿ ਟਰੰਪ ਇਸ ਪਹਿਲੀ ਡਿਬੇਟ ਵਿਚ ਸ਼ਾਮਲ ਨਾ ਹੋ ਸਕਣ। ਟਰੰਪ ਡਿਬੇਟ ਵਿਚ ਸ਼ਾਮਲ ਹੋਣ ਦੀ ਬਜਾਏ ਇਕ ਆਨਲਾਈਨ ਇੰਟਰਵਿਊ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਕੁਝ ਵੀ ਤੈਅ ਨਹੀਂ ਹੈ।
ਇਹ ਵੀ ਪੜ੍ਹੋ : ਹਰੀਕੇ ਹੈੱਡ ਤੋਂ ਮੁੜ ਛੱਡਿਆ ਗਿਆ ਪਾਣੀ, ਫੌਜ ਅਤੇ NDRF ਬਚਾਅ ਕਾਰਜ ‘ਚ ਜੁਟੀ
ਕਈ ਮਾਮਲੇ ਦਰਜ ਹੋਣ ਦੇ ਚੱਲਦੇ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਦੱਸ ਦੇਈਏ ਕਿ ਟਰੰਪ ‘ਤੇ 4 ਮਾਮਲੇ ਦਰਜ ਹਨ ਤੇ ਇਨ੍ਹਾਂ ਮਾਮਲਿਆਂ ਵਿਚ ਉਨ੍ਹਾਂ ‘ਤੇ ਕੁੱਲ 91 ਦੋਸ਼ ਲੱਗੇ ਹਨ। ਜਾਰਜੀਆ ਮਾਮਲੇ ਵਿਚ ਟਰੰਪ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਜਾਰਜੀਆ ਦੇ ਚੋਣ ਅਧਿਕਾਰੀ ਨੂੰ ਫੋਨ ਕਰਕੇ ਚੋਣ ਨਤੀਜੇ ਪਲਟਣ ਲਈ ਵੋਟ ਪਾਉਣ ਦਾ ਨਿਰਦੇਸ਼ ਦਿੱਤਾ ਸੀ ਪਰ ਚੋਣ ਅਧਿਕਾਰੀ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਮਾਮਲੇ ਵਿਚ ਟਰੰਪ ਤੇ ਉਸ ਦੇ ਸਹਿਯੋਗੀਆਂ ਦੇ ਦੋਸ਼ੀ ਪਾਏ ਜਾਣ ‘ਤੇ ਜ਼ਿਆਦਾਤਰ 20 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: