ਤੁਸੀਂ ਭੂਤਾਂ- ਪ੍ਰੇਤਾਂ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਕਈ ਅਜਿਹੇ ਲੋਕ ਵੀ ਹਨ ਜੋ ਭੂਤ-ਪ੍ਰੇਤ ‘ਤੇ ਭਰੋਸਾ ਕਰਦੇ ਹਨ ‘ਤੇ ਕਈ ਨਹੀਂ। ਅਜਿਹਾ ਹੀ ਇਕ ਭੂਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਭੂਤ ਦਿੱਸ ਰਿਹਾ ਹੈ, ਪਰ CCTV ਕੈਮਰੇ ਵਿੱਚ ਉਹ ਕੈਦ ਨਹੀਂ ਹੋਇਆ ਹੈ।
ਜਾਣਕਾਰੀ ਅਨੁਸਾਰ ਇਕ ਹਸਪਤਾਲ ਦੇ ਸਕਿਊਰਿਟੀ ਗਾਰਡ ਨੇ ਇਹ ਦਾਅਵਾ ਕੀਤਾ ਹੈ ਕਿ ਦੁਪਹਿਰ 3.36 ਵਜੇ ਇਕ ਔਰਤ ਹਸਪਤਾਲ ਆਈ, ਜਿਸ ਦਾ ਉਸ ਨੇ ਸਵਾਗਤ ਕੀਤਾ ਅਤੇ ਫਿਰ ਗਾਇਬ ਹੋ ਗਈ। ਬਾਅਦ ਵਿੱਚ ਦੱਸਿਆ ਗਿਆ ਕਿ ਔਰਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਉਹ ਰੂਹ ਨੂੰ ਦੇਖ ਕੇ ਉਸ ਨਾਲ ਗੱਲ ਕਰ ਰਿਹਾ ਹੈ।
ਰੇਡਿਟ ‘ਤੇ ਅਰਜਨਟੀਨਾ ਦੇ ਇੱਕ ਹਸਪਤਾਲ ਦਾ 38 ਸੈਕਿੰਡ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। CCTV ਫੁਟੇਜ ਲੱਖਾਂ ਵਾਰ ਦੇਖੀ ਜਾ ਚੁੱਕੀ ਹੈ। ਇਹ ਵੀਡੀਓ ਕਲਿੱਪ 11 ਨਵੰਬਰ ਦੀ ਹੈ, ਜਿਸ ਵਿੱਚ ਇੱਕ ਗਾਰਡ ਆਪਣੀ ਜਗ੍ਹਾ ਤੋਂ ਉੱਠਦਾ ਹੈ ਅਤੇ ਅੱਗੇ ਆਉਂਦਾ ਹੈ ਅਤੇ ਕਿਸੇ ਨੂੰ ਅੰਦਰ ਜਾਣ ਦੇਣ ਲਈ ਪਿੱਛੇ ਰਿਟ੍ਰੈਕਟੇਬਲ ਬੈਲਟ ਬੈਰੀਅਰ ਨੂੰ ਹਟਾਉਂਦਾ ਹੈ। ਉਹ ਕਲਿੱਪਬੋਰਡ ‘ਤੇ ਕੁਝ ਲਿਖਦਾ ਹੈ ਅਤੇ ਅਦਿੱਖ ਮਰੀਜ਼ ਲਈ ਵ੍ਹੀਲਚੇਅਰ ਵੀ ਲਿਆਉਂਦਾ ਹੈ। ਫਿਰ ਉਹ ਡਾਕਟਰ ਦੇ ਏਰੀਏ ਵੱਲ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ ਬਰਖਾਸਤ ASI ਹੀ ਨਿਕਲਿਆ ਕਾਤਲ, ਗਲਾ ਘੁੱਟ ਕੇ ਕੀਤੀ ਸੀ ਨਰਸ ਦੀ ਹੱਤਿਆ
ਜਾਣਕਾਰੀ ਮੁਤਾਬਕ ਗਾਰਡ ਦਾ ਕਹਿਣਾ ਹੈ ਕਿ ਇਕ ਬਜ਼ੁਰਗ ਔਰਤ ਇਲਾਜ ਲਈ ਆਈ ਸੀ, ਜਿਸ ਨੂੰ ਉਸ ਨੇ ਕੁਝ ਘੰਟਿਆਂ ਬਾਅਦ ਦੇਖਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਇਲਾਵਾ ਹੋਰ ਕਿਸੇ ਨੇ ਉਸ ਮਹਿਲਾ ਨੂੰ ਨਹੀਂ ਦੇਖਿਆ।
ਇਸ ‘ਤੋਂ ਬਾਅਦ ਜਦੋਂ ਗਾਰਡ ‘ਤੋਂ ਹੋਰ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਸੇ ਨਾਂ ਦੀ ਔਰਤ ਦੀ ਇੱਕ ਦਿਨ ਪਹਿਲਾਂ ਹਸਪਤਾਲ ਵਿੱਚ ਮੌਤ ਹੋ ਗਈ ਸੀ। ਦਿਲਚਸਪ ਗੱਲ ‘ਤਾਂ ਇਹ ਹੈ ਕਿ ਹਸਪਤਾਲ ਦੇ ਮੀਡੀਆ ਰਿਲੇਸ਼ਨਜ਼ ਡਾਇਰੈਕਟਰ ਨੇ ਦੱਸਿਆ ਕਿ ਹਸਪਤਾਲ ਦੇ ਆਟੋਮੈਟਿਕ ਪ੍ਰਵੇਸ਼ ਦੁਆਰ ਵਿੱਚ ਸਮੱਸਿਆ ਹੈ ਅਤੇ ਇਹ 10 ਘੰਟਿਆਂ ਵਿੱਚ 28 ਵਾਰ ਖੁੱਲ੍ਹਦਾ ਹੈ। ਸ਼ਾਇਦ ਇਸੇ ਦਾ ਫਾਇਦਾ ਉਠਾ ਕੇ ਸੁਰੱਖਿਆ ਗਾਰਡ ਨੇ ਇਹ ਪ੍ਰੈਂਕ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: