ਗੁਜਰਾਤ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਲੜਕੀ ਨੇ ਆਪਣੇ ਨਾਲ ਵਿਆਹ ਕਰਨ ਦਾ ਫੈਸਲਾ ਲਿਆ ਤੇ ਦੁਲਹਨ ਦੀ ਤਰ੍ਹਾਂ ਤਿਆਰ ਹੋ ਕੇ ਆਪਣੇ ਨਾਲ ਵਿਆਹ ਕਰ ਲਿਆ ਪਰ 24 ਘੰਟੇ ਵਿਚ ਹੀ ਖੁਦ ਨੂੰ ਤਲਾਕ ਦੇਣ ਦਾ ਵੀ ਫੈਸਲਾ ਕਰ ਲਿਆ।

ਗੁਜਰਾਤ ਦੀ 25 ਸਾਲ ਦੀ ਸੋਫੀ ਮੌਰੇ ਨੇ ਖੁਦ ਨਾਲ ਸੋਲੋ ਵਿਆਹ ਕੀਤਾ ਹੈ ਪਰ 24 ਘੰਟੇ ਵਿਚ ਹੀ ਆਪਣੇ ਨਾਲ ਵਿਆਹ ਰਚਾਉਣ ਦੇ ਬਾਅਦ ਉਹ ਇਸ ਨੂੰ ਸਹਿਣ ਨਹੀਂ ਕਰ ਸਕੀ ਤੇ ਹੁਣ ਖੁਦ ਨਾਲ ਹੋਏ ਸੋਲੋ ਵਿਆਹ ਤੋਂ ਹੁਣ ਤਲਾਕ ਚਾਹੁੰਦੀ ਹੈ।
ਉਸ ਨੇ ਟਵਿੱਟਰ ‘ਤੇ ਸਫੈਦ ਬ੍ਰਾਈਡਲ ਗਾਊਨ ਵਿਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਸੋਫੀ ਨੇ ਦੱਸਿਆ ਕਿ ਉਸ ਨੇ ਕੇਕ ਬੇਕ ਕੀਤਾ ਹੈ। ਫੋਟੋ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਵਿਚ ਲਿਖਿਆ ਸੀ ਅੱਜ ਮੇਰੇ ਜੀਵਨ ਦੇ ਸਭ ਤੋਂ ਨਕਲੀ ਪਲਾਂ ਵਿਚ ਮੈਂ ਵਿਆਹ ਦੀ ਪੌਸ਼ਾਕ ਖਰੀਦੀ ਤੇ ਖੁਦ ਨਾਲ ਵਿਆਹ ਕਰਨ ਲਈ ਵਿਆਹ ਦਾ ਕੇਕ ਬਣਾਇਆ।

ਇਹ ਵੀ ਪੜ੍ਹੋ : ਅੰਮ੍ਰਿਤਸਰ : BSF ਜਵਾਨਾਂ ਨੇ ਪਾਕਿ ਦੀ ਨਾਪਾਕ ਹਰਕਤ ਨੂੰ ਕੀਤਾ ਨਾਕਾਮ, 3 ਪੈਕੇਟ ਹੈਰੋਇਨ ਦੇ ਕੀਤੇ ਜ਼ਬਤ
ਸੌਫੀ ਮੌਰੇ ਦੀ ਖੁਦ ਨਾਲ ਵਿਆਹ ਕਰਨ ਦੀ ਪੋਸਟ ਵਾਇਰਲ ਹੋ ਗਈ ਤੇ ਲੋਕ ਕਾਫੀ ਕਮੈਂਟ ਕਰਨ ਲੱਗੇ ਤੇ ਕੁਝ ਇਸ ਨੂੰ ਬੇਹਤਰੀਨ ਕਦਮ ਦੱਸ ਰਹੇ ਸਨ। 24 ਘੰਟਿਆਂ ਵਿਚ ਸੋਲੋ ਵਿਆਹ ਤੋਂ ਤੰਗ ਆਉਣ ਦੇ ਬਾਅਦ ਤਲਾਕ ਦਾ ਵਿਚਾਰ ਬਣਾ ਚੁੱਕੀ ਸੋਫੀ ਦਾ ਹੁਣ ਸੋਸ਼ਲ ਮੀਡੀਆ ‘ਤੇ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਕਈ ਲੋਕ ਉਸ ਨਾਲ ਹਮਦਰਦੀ ਪ੍ਰਗਟਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “























