ਛੱਤੀਸਗੜ੍ਹ ਦੇ ਕੋਰਬਾ ਵਿਚ ਲਵ ਜੇਹਾਦ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਸ਼ਾਹਬਾਜ ਨਾਂ ਦੇ ਇਕ ਨੌਜਵਾਨ ਨੇ ਇਕ ਲੜਕੀ ਨੂੰ ਸਿਰਫ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਹ ਉਸ ਨਾਲ ਫੋਨ ‘ਤੇ ਗੱਲ ਨਹੀਂ ਕਰ ਰਹੀ ਸੀ। ਸ਼ਾਹਬਾਜ ਉਸ ਨੂੰ ਮਾਰਨ ਲਈ ਗੁਜਰਾਤ ਤੋਂ ਫਲਾਈਟ ਲੈ ਕੇ ਛੱਤੀਸਗੜ੍ਹ ਪਹੁੰਚਿਆ। ਲੜਕੀ ਆਦਿਵਾਸੀ ਸਮਾਜ ਦੀ ਸੀ, ਜੋ ਧਰਮ ਪਰਿਵਰਤਨ ਕਰਕੇ ਈਸਾਈ ਬਣ ਗਈ ਸੀ।
ਸਾਊਥ ਈਸਟਰਨ ਕੋਲਫੀਲਡਸ ਲਿਮਟਿਡ ਦੀ ਪੰਪ ਹਾਊਸ ਕਾਲੋਨੀ ਵਿਚ ਸ਼ਨੀਵਾਰ ਨੂੰ ਦਿਨ-ਦਿਹਾੜੇ 21 ਸਾਲ ਦੀ ਕੁੜੀ ਨੀਲਕੁਸੁਮ ਨੂੰ ਪੇਚਕਸ ਨਾਲ 51 ਜਗ੍ਹਾ ਗੋਦਿਆ ਗਿਆ। ਹੱਤਿਆ ਦੇ ਬਾਅਦ ਲਾਸ਼ ਦੇ ਮੂੰਹ ‘ਤੇ ਸਿਰਹਾਣਾ ਰੱਖਿਆ ਹੋਇਆ ਸੀ।
ਘਟਨਾ ਵਾਲੀ ਥਾਂ ਤੋਂ ਦੋ ਦਿਨ ਪੁਰਾਣੀ ਗੁਜਰਾਤ ਦੀ ਫਲਾਈਟ ਦੀ ਟਿਕਟ ਮਿਲੀ ਹੈ ਜੋ ਸ਼ਾਹਬਾਜ ਖਾਨ ਦੇ ਨਾਂ ‘ਤੇ ਹੈ। ਸ਼ਾਹਬਾਜ ਤਿੰਨ ਸਾਲ ਪਹਿਲਾਂ ਜਸ਼ਪੁਰ ਤੋਂ ਕੋਰਬਾ ਦੇ ਵਿਚ ਚੱਲਣ ਵਾਲੀ ਬੱਸ ਦਾ ਕੰਡਕਟਰ ਸੀ। ਉਹ ਕੁੜੀ ਦੇ ਪਿੱਛੇ ਪਿਆ ਸੀ ਪਰ ਕੁੜੀ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਸੀ। ਸ਼ਾਹਬਾਜ ‘ਤੇ ਸ਼ੱਕ ਕੀਤਾ ਜਾ ਰਿਹਾ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਦੋਸ਼ੀ ਵ੍ਹਟਸਐਪ ਕਾਲ ਜ਼ਰੀਏ ਲੜਕੀ ਨਾਲ ਗੱਲ ਕਰਦਾ ਸੀ। ਪੋਸਟਮਾਰਟਮ ਰਿਪੋਰਟ ਮੁਤਾਬਕ ਪੇਚਕਸ ਦੇ ਵਾਰ ਨਾਲ ਹੋਏ ਜ਼ਖਮ ਦੇ ਬਾਅਦ ਜ਼ਿਆਦਾ ਖੂਨ ਵਹਿਣ ਨਾਲ ਨੀਲਕੁਸੁਮ ਦੀ ਮੌਤ ਹੋ ਗਈ। ਉਸ ਦੀ ਛਾਤੀ ‘ਤੇ 34 ਵਾਰ, ਪਿੱਠ ‘ਤੇ 16 ਵਾਰ ਤੇ ਸਾਈਡ ‘ਤੇ ਇਕ ਵਾਰ ਵਾਰ ਕੀਤਾ ਗਿਆ। ਦਿਲ ਕੋਲ ਜ਼ਖਮ ਜ਼ਿਆਦਾ ਡੂੰਘਾ ਸੀ। ਸ਼ਾਹਬਾਜ਼ ਨੂੰ ਲੱਭਣ ਲਈ ਪੁਲਿਸ ਨੇ ਵੱਖ-ਵੱਖ ਚਾਰ ਟੀਮਾਂ ਦਾ ਗਠਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: