ਪਟਿਆਲਾ ਵਿਖੇ ਇਸ਼ਕ ਵਿਚ ਅੰਨ੍ਹੀ ਹੋਈ ਲੜਕੀ ਦਾ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਸ਼ਹਿਰ ਵਿਚ ਸਾਈਂ ਮਾਰਕੀਟ ਕੋਲ ਅੰਬੇ ਅਪਾਰਟਮੈਂਟ ਵਿਚ ਕੰਮ ਕਰਨ ਵਾਲੀ ਸਾਢੇ 17 ਸਾਲ ਦੀ ਨਾਬਾਲਗ ਅਪਾਰਟਮੈਂਟ ਦੀ 6ਵੀਂ ਮੰਜ਼ਿਲ ‘ਤੇ ਜਾ ਚੜ੍ਹੀ। ਪ੍ਰੇਮੀ ਦੇ ਵਿਆਹ ਤੋਂ ਇਨਕਾਰ ‘ਤੇ ਨਾਰਾਜ਼ ਲੜਕੀ ਇਕ ਕਿਨਾਰੇ ‘ਤੇ ਬੈਠ ਛਾਲ ਲਗਾਉਣ ਦੀ ਗੱਲ ਕਰਨ ਲੱਗੀ।
ਮੌਕੇ ‘ਤੇ ਮੌਜੂਦ ਅਪਾਰਟਮੈਂਟ ਦੇ ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਫਾਇਰ ਬ੍ਰਿਗੇਡ ਦੇ ਦਫਤਰ ਵਿਚ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ। ਟੀਮ ਨੇ ਸਭ ਤੋਂ ਪਹਿਲਾਂ ਬਿਲਡਿੰਗ ਦੇ ਹੇਠਾਂ ਲੜਕੀ ਨੂੰ ਬਚਾਉਣ ਲਈ ਪੁਖਤਾ ਪ੍ਰਬੰਧ ਕੀਤੇ। ਇਸ ਤੋਂ ਬਾਅਦ ਫਾਇਰ ਅਫਸਰ ਛੱਤ ‘ਤੇ ਪਹੁੰਚਿਆ ਜਿਥੇ ਲੜਕੀ ਬੈਠੀ ਸੀ। ਅਧਿਕਾਰੀ ਨੇ ਲੜਕੀ ਨੂੰ ਗੱਲਾਂ ਵਿਚ ਲਗਾ ਕੇ ਇਕਦਮ ਤੋਂ ਫੜ ਲਿਆ ਤੇ ਉਸ ਨੂੰ ਬਚਾ ਲਿਆ।
ਲੜਕੀ ਨੇ ਦੱਸਿਆ ਕਿ ਉਸ ਦਾ ਕਿਸੇ ਲੜਕੇ ਨਾਲ ਅਫੇਅਰ ਸੀ। ਲੜਕੀ ਨੇ ਲੜਕੇ ਨੂੰ ਵਿਆਹ ਕਰਨ ਲੀ ਕਿਹਾ ਪਰ ਉਹ ਨਹੀਂ ਮੰਨਿਆ। ਇਸ ਤੋਂ ਉਹ ਨਾਰਾਜ਼ ਹੋ ਗਈ ਤੇ ਜੀਵਨ ਲੀਲਾ ਖਤਮ ਕਰਨ ਲਈ ਛੱਤ ‘ਤੇ ਜਾ ਚੜ੍ਹੀ। ਗਨੀਮਤ ਰਹੀ ਕਿ ਫਾਇਰ ਬ੍ਰਿਗੇਡ ਤੇ ਅਪਾਰਟਮੈਂਟ ਦੇ ਸੁਰੱਖਿਆ ਮੁਲਾਜ਼ਮਾਂ ਦੀ ਸੂਝਬੂਝ ਨਾਲ ਲੜਕੀ ਦੀ ਜਾਨ ਨੂੰ ਬਚਾ ਲਿਆ। ਇਸ ਪੂਰੀ ਘਟਨਾ ਦਰਮਿਆਨ ਲੜਕਾ ਵੀ ਉਥੇ ਪਹੁੰਚ ਗਿਆ। ਫਾਇਰ ਬ੍ਰਿਗੇਡ ਟੀਮ ਤੇ ਸੁਰੱਖਿਆ ਮੁਲਾਜ਼ਮਾਂ ਨੇ ਦੋਵਾਂ ਨੂੰ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਨੇ ਮਲਟੀ ਸਟੋਰੀ ਪਾਰਕਿੰਗ ‘ਤੇ ਮਾਰਿਆ ਛਾਪਾ, ਓਵਰਚਾਰਜਿੰਗ ‘ਤੇ ਠੇਕੇਦਾਰ ਦੀ ਲਗਾਈ ਕਲਾਸ
ਡਵੀਜ਼ਨ ਥਾਣਾ ਨੰਬਰ ਦੋ ਦੀ ਇੰਚਾਰਜ ਨੇ ਕਿਹਾ ਕਿ ਇਸ ਦੀ ਸੂਚਨਾ ਮਿਲਣ ਦੇ ਬਾਅਦ ਟੀਮ ‘ਤੇ ਪਹੁੰਚ ਗਈ ਸੀ। ਫਾਇਰ ਬ੍ਰਿਗੇਡ ਨਾਲ ਮਿਲ ਕੇ ਇਸ ਲੜਕੀ ਨੂੰ ਬਚਾ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: