ਜਬਲਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਬੱਕਰੀ ਦੇ ਬੱਚੇ ਨੂੰ ਕੁੱਤੇ ਨੇ ਕੱਟ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਨ੍ਹਾਂ ਦਾ ਬੱਕਰੀ ਦਾ ਬੱਚਾ ਸੀ, ਉਹ ਉਸ ਨੂੰ ਲੈ ਕੇ ਥਾਣੇ ਸ਼ਿਕਾਇਤ ਦਰਜ ਕਰਾਉਣ ਪਹੁੰਚੇ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੱਕਰੀ ਦੇ ਬੱਚੇ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਜਬਲਪੁਰ ਜ਼ਿਲ੍ਹੇ ਦੇ ਚਰਗਵਾਂ ਥਾਣਾ ਅਧੀਨ ਪੈਂਦੇ ਭੜਪੁਰਾ ਪਿੰਡ ਵਿਚ ਇਕ ਪਾਲਤੂ ਕੁੱਤੇ ਨੇ ਬੱਕਰੀ ਦੇ ਬੱਚੇ ਨੂੰ ਕੱਟ ਲਿਆ। ਕੁੱਤੇ ਦੇ ਕੱਟਣ ਨਾਲ ਬੱਚੇ ਦੀ ਮੌਤ ਹੋ ਗਈ। ਇਸ ਦੇ ਬਾਅਦ ਪਿੰਡ ਵਿਚ ਰਹਿਣ ਵਾਲੇ ਜੋੜੇ ਆਪਣੀ ਉਸ ਬੱਕਰੀ ਦੇ ਬੱਚੇ ਨੂੰ ਲੈ ਕੇ ਪੁਲਿਸ ਥਾਣੇ ਪਹੁੰਚੇ। ਉਹ ਕੁੱਤੇ ਖਿਲਾਫ ਕਾਰਵਾਈ ਦੀ ਮੰਗ ਕਰਨ ਲੱਗੇ।
ਮ੍ਰਿਤਕ ਬੱਕਰੀ ਦੇ ਬੱਚੇ ਨੂੰ ਗੋਦ ਵਿਚ ਚੁੱਕੀ ਪਹੁੰਚੀ ਬਬੀਤਾ ਬਾਈ ਰਜਕ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਬੱਕਰੀ ਦਾ ਬੱਚਾ ਘਰ ਵਿਚ ਹ ਖੇਡ ਰਿਹਾ ਸੀ। ਇਸੇ ਦਰਮਿਆਨ ਪਿੰਡ ਦੇ ਰਹਿਣ ਵਾਲੇ ਟੱਕਰ ਬਰਮਨ ਦੇ ਕੁੱਤੇ ਨੇ ਉਸ ਨੂੰ ਕੱਟ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਜਦੋਂ ਇਸ ਗੱਲ ਦੀ ਸ਼ਿਕਾਇਤ ਕੀਤੀ ਤਾਂ ਕੁੱਤੇ ਦਾ ਮਾਲਕ ਲੜਨ ਲੱਗਾ ਜਿਸ ਕਾਰਨ ਉਹ ਸ਼ਿਕਾਇਤ ਕਰਨ ਪੁਲਿਸ ਥਾਣੇ ਆਏ ਹਨ।
ਦੂਜੇ ਪਾਸੇ ਬਬੀਤਾ ਦੇ ਪਤੀ ਰਜਕ ਦਾ ਕਹਿਣਾ ਸੀ ਕਿ ਉਸ ਦੇ ਬੱਕਰੀ ਦੇ ਬੱਚੇ ਨੂੰ ਕੁੱਤੇ ਨੇ ਮਾਰਿਆ ਹੈ। ਉਸ ਖਿਲਾਫ ਐੱਫਆਈਆਰ ਦਰਜ ਕੀਤਾ ਜਾਵੇ। ਚਰਗਵਾਂ ਥਾਣਾ ਇੰਚਾਰਜ ਵਿਨੋਦ ਪਾਠਕ ਨੇ ਮਾਮਲਾ ਦਰਜ ਕਰਦੇ ਹੋਏ ਬੱਕਰੀ ਦੇ ਬੱਚੇ ਨੂੰ ਪੋਸਟਮਾਰਟਮ ਲਈ ਜਬਲਪੁਰ ਦੇ ਵੈਟਰਨਰੀ ਹਸਪਤਾਲ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: