ਮੂਸੇਵਾਲਾ ਹੱਤਿਆਕਾਂਡ ਮਾਮਲੇ ‘ਚ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਭਗਵਾਨਪੁਰੀਆ ਤੋਂ ਖੁਦ ਬਿਸ਼ਨੋਈ ਦੇ ਕੈਨੇਡਾ ਬੈਠੇ ਗੁਰਗੇ ਗੋਲਡੀ ਬਰਾੜ ਨੇ ਮਦਦ ਮੰਗੀ ਸੀ। ਗੋਲਡੀ ਨੇ ਭਗਵਾਨਪੁਰੀਆ ਤੋਂ ਸ਼ੂਟਰ ਭੇਜਣ ਲਈ ਸੰਪਰਕ ਕੀਤਾ ਸੀ। ਇਹ ਖੁਲਾਸਾ ਹੁਣ ਤੱਕ ਦੀ ਜਾਂਚ ਵਿਚ ਹੋਇਆ ਹੈ।
ਗੋਲਡੀ ਬਰਾੜ ਨੂੰ ਪੰਜਾਬ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਮੂਸੇਵਾਲਾ ਦੀ ਹੱਤਿਆ ਲਈ ਸ਼ੂਟਰ ਦਿੱਤੇ ਹਨ। ਇਨ੍ਹਾਂ ਵਿਚੋਂ ਤਿੰਨ ਸ਼ੂਟਰ ਭਗਵਾਨਪੁਰੀਆ ਦੇ ਸਨ। ਹਾਲਾਂਕਿ ਇਸ ਦੇ ਪਹਿਲਾਂ ਇਨ੍ਹਾਂ ਤਿੰਨੋਂ ਸ਼ੂਟਰਾਂ ਤੂਫਾਨ ਬਟਾਲਾ ਮਨੀ ਰਈਆ ਤੇ ਤੀਜੇ ਸਾਥੀ ਬਾਰੇ ਪਹਿਲਾਂ ਪਤਾ ਨਹੀਂ ਸੀ। ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ‘ਤੇ ਵੀ ਮੂਸੇਵਾਲਾ ਨੂੰ ਮਾਰਨ ਪਹੁੰਚੇ ਸਨ ਪਰ ਮੂਸੇਵਾਲਾ ਦੇ ਬਗੈਰ ਸਕਿਓਰਿਟੀ ਦੇ ਘਰ ਤੋਂ ਬਾਹਰ ਨਿਕਲ ਜਾਣ ਦੇ ਕਾਰਨ ਇਨ੍ਹਾਂ ਤਿੰਨਾਂ ਸ਼ੂਟਰਾਂ ਦੀ ਲੋੜ ਹੀ ਨਹੀਂ ਪਈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਨ੍ਹਾਂ ਤਿੰਨੇ ਸ਼ੂਟਰਾਂ ਦੀ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਪੁਲਿਸ ਜਿਥੇ ਇਨ੍ਹਾਂ ਦੀ ਭਾਲ ਵਿਚ ਪੂਰੇ ਪੰਜਾਬ ਵਿਚ ਤਾਬੜਤੋੜ ਛਾਪੇਮਾਰੀ ਕਰ ਰਹੀ ਹੈ ਪਰ ਸ਼ੂਟਰ ਵੀ ਲਗਾਤਾਰ ਪੁਲਿਸ ਨੂੰ ਚੁਣੌਤੀ ਦੇ ਰਹੀ ਹੈ ਜਦੋਂ ਕਿ ਇਹ ਸੋਸ਼ਲ ਮੀਡੀਆ ‘ਤੇ ਵੀ ਐਕਟਿਵ ਹੈ ਪਰ ਇਸ ਦੇ ਬਾਅਦ ਵੀ ਪੁਲਿਸ ਨੂੰ ਇਨ੍ਹਾਂ ਦੇ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ ਹੈ ਜਦੋਂ ਕਿ ਜੱਗੂ ਭਗਵਾਨਪੁਰੀਆ ਦੇ ਖਾਸਮਖਾਸ ਮੰਨੇ ਜਾਣ ਵਾਲੇ ਮਨੀ ਰਈਆ ਨੇ ਸੋਸ਼ਲ ਮੀਡੀਆ ‘ਤੇ ਆਪਣੇ ਸਾਥੀ ਤੂਫਾਨ ਬਟਾਲਾ ਸਣੇ ਕੁੱਲ 4 ਲੋਕਾਂ ਨੂੰ ਟੈਗ ਕਰਦੇ ਹੋਏ ਇਕ ਪੋਸਟ ਕੀਤਾ ਹੈ।