ਜੇ ਤੁਸੀਂ ਟਵਿੱਟਰ ਦੇ ਪਹਿਲੇ ਵੈਰੀਫਾਈਡ ਯੂਜ਼ਰ ਹੋ ਅਤੇ ਬਲੂ ਟਿੱਕ ਦਾ ਆਨੰਦ ਮਾਣ ਰਹੇ ਹੋ, ਤਾਂ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਰਹੇਗੀ। ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਨੇ ਸੰਕੇਤ ਦਿੱਤਾ ਹੈ ਕਿ ਲੀਗੇਸੀ ਬਲੂ ਟਿੱਕ ਭਾਵ ਜਿਨ੍ਹਾਂ ਦੀ ਪ੍ਰੋਫਾਈਲ ‘ਤੇ ਪਹਿਲਾਂ ਹੀ ਬਲੂ ਟਿੱਕ ਹੈ, ਨੂੰ ਜਲਦੀ ਹੀ ਹਟਾ ਦਿੱਤਾ ਜਾਵੇਗਾ।
ਮਸਕ ਦੇ ਆਉਣ ਤੋਂ ਪਹਿਲਾਂ ਟਵਿੱਟਰ ਸਿਰਫ ਮਸ਼ਹੂਰ ਹਸਤੀਆਂ, ਰਾਜਨੇਤਾਵਾਂ, ਪੱਤਰਕਾਰਾਂ ਆਦਿ ਦੇ ਹੀ ਅਕਾਊਂਟ ਵੈਰੀਫਾਈ ਕਰਕੇ ਬਲੂ ਟਿਕ ਦਿੰਦਾ ਸੀ। ਹਾਲਾਂਕਿ, ਹੁਣ ਪੇਡ ਸਬਸਕ੍ਰਿਪਸ਼ਨ ਰਾਹੀਂ ਕੋਈ ਵੀ ਯੂਜ਼ਰ ਇਹ ਸਹੂਲਤ ਲੈ ਸਕਦਾ ਹੈ।
ਦੁਨੀਆ ਦੇ ਦੂਜੇ ਸਭ ਤੋਂ ਅਮੀਰ ਸ਼ਖਸ ਐਲਨ ਮਸਕ ਨੇ ਟਵਿੱਟਰ ਬਲੂ ਪੇਡ ਸਬਸਕ੍ਰਿਪਸ਼ਨ ਦੀ ਸ਼ੁਰੂਆਤ ਦੀ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਵੈਰੀਫਿਕੇਸ਼ਨ ਤੋਂ ਬਾਅਦ ਯੂਜ਼ਰਸ ਨੂੰ ਪ੍ਰੋਫਾਈਲ ‘ਤੇ ਬਲੂ ਚੈਕਮਾਰਕ ਮਿਲਦਾ ਹੈ। ਇਸ ਤੋਂ ਪਹਿਲਾਂ ਸਿਰਫ ਸੈਲੀਬ੍ਰਿਟੀਜ਼ ਅਤੇ ਚੋਣਵੇਂ ਯੂਜ਼ਰਸ ਨੂੰ ਹੀ ਬਲੂ ਟਿਕ ਮਿਲਦਾ ਸੀ। ਅਜਿਹੇ ਵਿੱਚ ਮਸਕ ਦੇ ਸੰਕੇਤ ਤੋਂ ਬਾਅਦ ਬਿਨਾਂ ਪੇਡ ਸਬਸਕ੍ਰਿਪਸ਼ਨ ਵਾਲੇ ਯੂਜ਼ਰਸ ਬਲੂ ਟਿਕ ਗਾਇਬ ਹੋਣ ਦਾ ਖਤਰਾ ਵਧ ਗਿਆ ਹੈ।
ਇੱਕ ਟਵਿੱਟਰ ਯੂਜ਼ਰ ਨੇ ਮਸਕ ਨੂੰ ਟੈਗ ਕਰਦੇ ਹੋਏ ਲਿਖਿਆ, ”ਡੀਅਲ ਐਲਨ ਮਸਕ ਬਲੂ ਵੈਰੀਫਿਕੇਸ਼ਨ ਮਾਰਕ ਹੁਣ ਮਜ਼ਾਕ ਬਣ ਗਿਆ ਹੈ। ਪਹਿਲਾਂ ਬਲੂ ਟਿਕ ਵੈਰੀਫਿਕੇਸ਼ਨ ਸਿਰਫ ਅਜਿਹੇ ਲੋਕਾਂ ਨੂੰ ਦਿੱਤਾ ਜਾਂਦਾ ਸੀ ਜੋ ਜਨਤਕ ਹਸਤੀਆਂ ਅਤੇ ਸਿਆਸੀ ਹਸਤੀਆਂ ਸਨ ਪਰ ਦੁੱਖ ਦੀ ਗੱਲ ਹੈ ਕਿ ਅੱਜ ਕੋਈ ਵੀ ਟੌਮ ਡਿਕ ਅਤੇ ਹੈਰੀ ਵੈਰੀਫਾਈਡ ਹੋ ਜਾਂਦਾ ਹੈ। ਤੁਹਾਡੇ ਵੈਰੀਫਾਈ਼ਡ ਟਿਕ ਨੇ ਚਾਰਮ ਗੁਆ ਦਿੱਤਾ ਹੈ। ਇਸ ‘ਤੇ ਟਵਿੱਟਰ ਬੌਸ ਨੇ ਜਵਾਬ ਦਿੱਤਾ, ‘ਲੀਗੇਸੀ ਬਲੂ ਚੈੱਕ ਜਲਦ ਹੀ ਹਟਾ ਦਿੱਤੇ ਜਾਣਗੇ। ਇਹ ਉਹ ਹੋਣਗੇ ਜੋ ਹਕੀਕਤ ਵਿੱਚ ਭ੍ਰਿਸ਼ਟ ਹਨ।’
ਇਹ ਵੀ ਪੜ੍ਹੋ : ਭਵਨ ਨਿਰਮਾਣ ਦੇ ਨਿਯਮਾਂ ‘ਚ ਢਿੱਲ ਦੇਣ ਦੀ ਤਿਆਰੀ, ਮਕਾਨਾਂ ਦੇ ਢਾਂਚੇ ‘ਚ ਤਬਦੀਲੀ ਕਰ ਸਕਣਗੇ ਲੋਕ
ਮਸਕ ਨੂੰ ਜਵਾਬ ਦੇਣ ਲਈ ਯੂਜ਼ਰਸ ਇਕਦਮ ਤਿਆਰ ਸਨ। ਇੱਕ ਯੂਜ਼ਰ ਨੇ ਪੁੱਛਿਆ ਕਿ ਮਸਕ ਕਿਵੇਂ ਤੈਅ ਕਰਨਗੇ ਕਿ ਕੌਣ ਭ੍ਰਿਸ਼ਟ ਹੈ। ਦੂਜੇ ਯੂਜ਼ਰ ਨੇ ਦੱਸਿਆ ਕਿ ਮਸਕ ਦੇ ਕੋਲ ਵੀ ਪੁਰਾਣੇ ਤਰੀਕੇ ਨਾਲ ਮਿਲਿਆ ਹੋਇਆ ਬਲੂਟਿਕ ਹੈ ਅਤੇ ਸਾਰੇ ਬਲੂਟਿਕਸ ਨੂੰ ਹਟਾਉਣ ਨਾਲ ਸੁਰੱਖਿਆ ਲਈ ਗੰਭੀਰ ਖਤਰੇ ਪੈਦਾ ਹੋ ਸਕਦੇ ਹਨ।
ਹਾਲਾਂਕਿ, ਕੁਝ ਯੂਜ਼ਰਸ ਐਲਨ ਮਸਕ ਦੇ ਨਾਲ ਦਿਖਾਈ ਦਿੱਤੇ। ਇੱਕ ਯੂਜ਼ਰ ਮੁਤਾਬਕ, “ਵੈਰੀਫਿਕੇਸ਼ਨ ਬੈਜ ਸਿਰਫ ਇਹ ਪੁਸ਼ਟੀ ਕਰਨ ਲਈ ਹੈ ਕਿ ਯੂਜ਼ਰ ਜੋ ਹੋਣ ਦਾ ਦਾਅਵਾ ਕਰ ਰਹੇ ਹਨ ਅਸਲ ਵਿੱਚ ਉਹ ਉਹੀ ਹਨ। ਪਹਿਲਾਂ ਤਾਂ ਇਹ ਮੈਨੂੰ ਪਸੰਦ ਨਹੀਂ ਆਇਆ, ਪਰ ਹੁਣ ਘੱਟੋ-ਘੱਟ ਚੈਕਮਾਰਕ ਵੇਖ ਕੇ ਮੈਨੂੰ ਪਤਾ ਰਹੇਗਾ ਕਿ ਮੈਂ ਕਿਸੇ ਅਸਲੀ ਯੂਜ਼ਰ ਨਾਲ ਗੱਲ ਕਰ ਰਿਹਾ ਹਾਂ। ਦੱਸ ਦੇਈਏ ਕਿ ਟਵਿੱਟਰ ਬਲੂ ਵੈੱਬ ਲਈ 650 ਰੁਪਏ/ਮਹੀਨਾ ਅਤੇ ਐਂਡਰਾਇਡ/iOS ਲਈ 900 ਰੁਪਏ/ਮਹੀਨਾ ਵਿੱਚ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ -: