ਸਿੱਖ ਧਰਮ ਦੇ ਪ੍ਰਸਿੱਧ ਤੀਰਥ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਖੋਲ੍ਹ ਦਿੱਤੇ ਜਾਣਗੇ ਤੇ ਯਾਤਰਾ ਸ਼ੁਰੂ ਹੋ ਜਾਵੇਗੀ। ਅੱਜ ਪੂਰੀ ਸ਼ਰਧਾ ਤੇ ਸਨਮਾਨ ਨਾਲ ਸੁਖਮਨੀ ਸਾਹਿਬ ਦੇ ਪਾਠ ਦੇ ਬਾਅਦ ਸਭ ਤੋਂ ਪਹਿਲਾਂ ਪ੍ਰਾਰਥਨਾ ਕੀਤੀ ਜਾਵੇਗੀ ਤੇ ਕੀਰਤਨ ਸ਼ੁਰੂ ਹੋਵੇਗਾ। ਸੰਗਤ ਦੀ ਆਮਦ ਨੂੰ ਲੈ ਕੇ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕਰ ਲਈ ਹੈ।
ਇਸ ਦੇ ਨਾਲ ਹੀ ਲੋਕਪਾਲ ਲਕਸ਼ਮਣ ਮੰਦਰ ਦੇ ਕਪਾਟ ਵੀ 9 ਵਜੇ ਖੁੱਲ੍ਹਣਗੇ। ਸ਼ਰਧਾਲੂਆਂ ਦੀ ਸ਼ੋਭਾ ਯਾਤਰਾ ਸਵੇਰੇ 4 ਵਜੇ ਗੋਬਿੰਦ ਧਾਮ ਤੋਂ ਨਿਕਲ ਕੇ ਸ੍ਰੀ ਹੇਮਕੁੰਟ ਸਾਹਿਬ ਪਹੁੰਚੇਗੀ ਤੇ ਇਸਨਾਨ ਕਰਕੇ ਦਰਸ਼ਨ ਕਰੇਗੀ। ਕੁਝ ਦਿਨ ਪਹਿਲਾਂ ਹੀ ਬਰਫ ਹਟਾਉਣ ਦੇ ਇੰਤਜ਼ਾਮ ਸ਼ੁਰੂ ਕਰ ਦਿੱਤੇ ਗਏ ਸਨ ਤੇ ਹੁਣ ਵੀ ਕਾਫੀ ਹੱਦ ਤੱਕ ਬਰਫ ਹਟਾਈ ਜਾ ਰਹੀ ਹੈ ਤੇ ਪ੍ਰਸ਼ਾਸਨ ਨੇ ਸੰਗਤ ਨੂੰ ਅਹਿਤਿਆਤ ਵਰਤਣ ਦੇ ਨਿਰਦੇਸ਼ ਵੀ ਦਿੱਤੇ ਹਨ।
ਇਹ ਵੀ ਪੜ੍ਹੋ : ਰੂਸ ‘ਚ ਮੈਡੀਕਲ ਦੀ ਪੜ੍ਹਾਈ ਕਰਨ ਗਈ ਭਾਰਤੀ ਵਿਦਿਆਰਥਣ ਦੀ ਇਲਾਜ ਦੌਰਾਨ ਮੌ.ਤ
ਜ਼ਿਕਰਯੋਗ ਹੈ ਕਿ ਖਰਾਬ ਮੌਸਮ ਤੇ ਜ਼ਿਆਦਾ ਠੰਡ ਕਾਰਨ ਯਾਤਰੀਆਂ ਨੂੰ ਸਾਹ ਦੀ ਤਕਲੀਫ ਦੇ ਚੱਲਦਿਆਂ ਸਭ ਤੋਂ ਉਪਰ ਰਹਿਣ ਦੀ ਮਨਾਹੀ ਹੈ ਤੇ ਸੰਗਤ ਨੂੰ ਦਰਸ਼ਨ ਦੇ ਬਾਅਦ ਵਾਪਸ ਪਰਤਣਾ ਹੋਵੇਗਾ। ਦੱਸ ਦੇਈਏ ਕਿ 60 ਸਾਲ ਤੋਂ ਵੱਧ ਉਮਰ ਦੇ ਬੀਮਾਰ ਲੋਕ ਸ੍ਰੀ ਹੇਮੁਕੰਟ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਣਗੇ। ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ‘ਤੇ ਗੁਰਦੁਆਰਾ ਪ੍ਰਬੰਧਨ ਵੱਲੋਂ ਅਜਿਹੇ ਯਾਤਰੀਆਂ ਨੂੰ ਰਿਸ਼ੀਕੇਸ਼ ਵਿਚਹੀ ਰੋਕਿਆ ਜਾਵੇਗਾ। ਹਾਲਾਂਕਿ ਹੇਮਕੁੰਟ ਸਾਹਿਬ ਵਿਚ ਬਰਫ ਪਿਘਲਣ ਦੇ ਬਾਅਦ ਅਜਿਹਾ ਯਾਤਰੀਆਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਜਾਵੇਗੀ
ਵੀਡੀਓ ਲਈ ਕਲਿੱਕ ਕਰੋ -: