ਮੋਦੀ ਨਗਰ ਗਾਜ਼ੀਆਬਾਦ ਦੇ ਰਹਿਣ ਵਾਲੇ ਇਕ ਸ਼ਖਸ ਨੇ 3 ਔਰਤਾਂ ਨੂੰ ਬੇਵਕੂਫ ਬਣਾ ਕੇ ਉੁਨ੍ਹਾਂ ਨਾਲ ਵਿਆਹ ਕਰ ਲਿਆ। ਸ਼ਖਸ ਨੇ ਦੋ ਨਾਲ ਲਵਮੈਰਿਜ ਤੇ ਤੀਜੀ ਨਾਲ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕੀਤਾ। 2 ਔਰਤਾਂ ਅੰਮ੍ਰਿਤਸਰ ਦੀਆਂ ਤੇ ਤੀਜੀ ਮੋਗਾ ਦੀ ਰਹਿਣ ਵਾਲੀ ਸੀ।
ਧੋਖੇ ਦਾ ਰਾਜ਼ ਉਦੋਂ ਖੁੱਲ੍ਹਿਆ ਜਦੋਂ ਪਿਛਲੀ ਰਾਤ ਦੂਜੀ ਪਤਨੀ ਤੀਜੀ ਦੇ ਘਰ ਅੰਮ੍ਰਿਤਸਰ ਪਹੁੰਚ ਗਈ। ਦੋਵੇਂ ਔਰਤਾਂ ਆਪਣੇ ਬੱਚਿਆਂ ਨਾਲ ਪੁਲਿਸ ਚੌਕੀ ਅੰਨਗੜ੍ਹ ਪਹੁੰਚੀਆਂ ਜਿਥੇ ਔਰਤਾਂ ਦੇ ਪਰਿਵਾਰਾਂ ਨੇ 3 ਵਿਆਹ ਕਰਵਾਉਣ ਵਾਲੇ ਵਿਅਕਤੀ ਦੀ ਪੁਲਿਸ ਸਾਹਮਣੇ ਛਿਤਰ ਪਰੇਡ ਕੀਤੀ।
ਪੀੜਤ ਔਰਤਾਂ ਨੇ ਆਪਣੇ ਨਾਲ ਹੋਏ ਧੋਖੇ ਲਈ ਇਨਸਾਫ ਦੀ ਗੁਹਾਰ ਲਗਾਈ ਹੈ। ਹਾਲਾਂਕਿ ਤੀਜੀ ਪਤਨੀ ਪੁਲਿਸ ਸਟੇਸ਼ਨ ਨਹੀਂ ਆਈ। ਅੰਮ੍ਰਿਤਸਰ ਵਾਸੀ ਸ਼ਿਵਾਨੀ ਨੇ ਦੱਸਿਆ ਕਿ ਮੋਦੀ ਨਗਰ ਦੇ ਰਹਿਣ ਵਾਲੇ ਵਿਅਕਤੀ ਨੇ ਉੁਸ ਨਾਲ 7 ਸਾਲ ਪਹਿਲਾਂ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕੀਤਾ ਸੀ। ਉਸ ਦੇ 2 ਬੱਚੇ ਹਨ। ਵਿਆਹ ਤੋਂ ਪਹਿਲਾਂ ਉਸ ਵਿਅਕਤੀ ਨੇ ਦੱਸਿਆ ਸੀ ਕਿ ਉਸ ਦਾ ਪਹਿਲਾਂ ਮੋਗਾ ਦੀ ਰਹਿਣ ਵਾਲੀ ਲੜਕੀ ਨਾਲ ਤਲਾਕ ਹੋ ਚੁੱਕਾ ਹੈ। ਉਨ੍ਹਾਂ ਨੂੰ ਉਦੋਂ ਇਹ ਪਤਾ ਲੱਗਾ ਕਿ ਇਸ ਦਾ ਤਲਾਕ ਨਹੀਂ ਹੋਇਆ ਹੈ ਜਦੋਂ ਦੂਜੀ ਪਤਨੀ ਉਨ੍ਹਾਂ ਦੇ ਘਰ ਪਿਛਲੀ ਰਾਤ ਆਪਣੇ ਬੱਚਿਆਂ ਨਾਲ ਪਹੁੰਚੀ।
ਅੰਮ੍ਰਿਤਸਰ ਵਾਲੀ ਮਧੂ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਵਿਅਕਤੀ ਨਾਲ ਉਸ ਦਾ ਵਿਆਹ ਹੋਏ ਨੂੰ 10 ਸਾਲ ਹੋ ਚੁੱਕੇ ਹਨ ਤੇ ਦਿੱਲੀ ਵਿਚ ਉਸ ਨਾਲ ਮੁਲਾਕਾਤ ਹੋਣ ‘ਤੇ ਲਵਮੈਰਿਜ ਵਿਚ ਸਿੰਪਲ ਵਿਆਹ ਕੀਤਾ ਸੀ। 2017 ਨੂੰ ਉਸ ਦਾ ਪਤੀ ਬਿਨਾਂ ਤਲਾਕ ਦਿੱਤੇ ਛੱਡ ਕੇ ਘਰੋਂ ਚਲਾ ਗਿਆ। ਉਸ ਕੋਲ ਵਿਆਹ ਦੀਆਂ ਫੋਟੋਆਂ ਵੀ ਹਨ। ਉਸ ਦੀ 9 ਸਾਲ ਦੀ ਲੜਕੀ ਵੀ ਹੈ।
ਏਐੱਸਆਈ ਨੇ ਦੱਸਿਆ ਕਿ ਪੁਲਿਸ ਦੇ ਧਿਆਨ ਵਿਚ ਮਾਮਲਾ ਹੈ ਤੇ ਦੋਵੇਂ ਔਰਤਾਂ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੀ ਥਾਣਾ ਵੂਮੈਨ ਸੈਲ ਵਿਚ ਸ਼ਿਕਾਇਤ ਦਿੱਤੀ ਜਾਵੇਗੀ ਤੇ ਉਸੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: