ਦੇਸ਼ ਵਿਚ ਟੈਕਸ ਕਲੈਕਸ਼ਨ ਨਾਲ ਸਬੰਧਤ ਰਾਹਤ ਭਰੀ ਖਬਰ ਆਈ ਹੈ। ਅਕਤੂਬਰ ਵਿਚ ਜੀਐੱਸਟੀ ਕਲੈਕਸ਼ਨ 1.5 ਲੱਖ ਕਰੋੜ ਰੁਪਏ ਦੇ ਪਾਰ ਹੋ ਗਿਆ ਹੈ। ਅਕਤੂਬਰ ਵਿਚ ਜੀਐੱਸਟੀ ਕਲੈਕਸ਼ਨ 1,51718 ਕਰੋੜ ਰੁਪਏ ਰਿਹਾ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਧ GST ਕਲੈਕਸ਼ਨ ਸਾਬਤ ਹੋਇਆ ਹੈ।
ਅਪ੍ਰੈਲ 2022 ਵਿਚ ਸਭ ਤੋਂ ਵੱਧ ਜੀਐੱਸਟੀ ਕਲੈਕਸ਼ਨ ਹਾਸਲ ਕੀਤਾ ਗਿਆ ਸੀ। ਜੀਐੱਸਟੀ ਅਕਤੂਬਰ ਵਿਚ 16.6 ਫਸਦੀ ਵਧ ਕੇ 1.52 ਲੱਖ ਕਰੋੜ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਜੀਐੱਸਟੀ ਸੰਗ੍ਰਹਿ ਅਪ੍ਰੈਲ ਵਿਚ ਲਗਭਗ 1.68 ਲੱਖ ਕਰੋੜ ਰੁਪਏ ਦੇ ਰਿਕਾਰਡ ਦੇ ਉੱਚ ਪੱਧਰ ‘ਤੇ ਪਹੁੰਚ ਗਿਆ ਸੀ ਜਦੋਂ ਕਿ ਪਿਛਲੇ ਸਾਲ ਅਕਤੂਬਰ ਵਿਚ ਇਹ ਅੰਕੜਾ 1.30 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਸੀ।
ਮਹੀਨਾਵਾਰ ਦੇਖਿਆ ਜਾਵੇ ਤਾਂ ਇਹ ਲਗਾਤਾਰ ਅੱਠਵਾਂ ਮਹੀਨਾ ਹੈ ਜਦੋਂ ਦੇਸ਼ ‘ਚ ਜੀਐੱਸਟੀ ਕੁਲੈਕਸ਼ਨ 1.4 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਦੇ ਨਾਲ ਹੀ, ਜੀਐਸਟੀ ਲਾਗੂ ਹੋਣ ਤੋਂ ਬਾਅਦ, ਇਹ ਦੂਜੀ ਵਾਰ ਹੈ ਜਦੋਂ ਇੱਕ ਮਹੀਨੇ ਵਿੱਚ ਵਸਤੂ ਅਤੇ ਸੇਵਾ ਟੈਕਸ 1.4 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਜੀਐਸਟੀ ਦਾ ਇਹ ਵਧਿਆ ਅੰਕੜਾ ਸਰਕਾਰ ਲਈ ਰਾਹਤ ਦੀ ਖ਼ਬਰ ਹੈ।
ਅਕਤੂਬਰ ਵਿੱਚ ਜੀਐਸਟੀ ਕੁਲੈਕਸ਼ਨ 1,51,718 ਕਰੋੜ ਰੁਪਏ ਰਿਹਾ ਅਤੇ ਇਸ ਵਿੱਚੋਂ ਸੀਜੀਐਸਟੀ 26,039 ਕਰੋੜ ਰੁਪਏ ਸੀ। SGST ਦਾ ਯੋਗਦਾਨ 33,396 ਕਰੋੜ ਰੁਪਏ ਹੈ ਅਤੇ IGST ਦਾ 81,778 ਕਰੋੜ ਰੁਪਏ ਹੈ। ਇਸ ‘ਚ ਦਰਾਮਦ ਸਾਮਾਨ ਦਾ ਅੰਕੜਾ 37,297 ਕਰੋੜ ਰੁਪਏ ਰਿਹਾ ਹੈ। ਇਸ ਦੇ ਨਾਲ ਹੀ ਸੈੱਸ 10,505 ਕਰੋੜ ਰੁਪਏ ਹੈ, ਜਿਸ ‘ਚੋਂ 825 ਕਰੋੜ ਰੁਪਏ ਵਸਤੂਆਂ ਦੀ ਦਰਾਮਦ ਤੋਂ ਪ੍ਰਾਪਤ ਹੋਏ ਹਨ। ਇਹ ਹੁਣ ਤੱਕ ਦਾ ਦੂਜਾ ਸਭ ਤੋਂ ਉੱਚਾ ਅੰਕੜਾ ਹੈ।
ਸਤੰਬਰ 2022 ਵਿੱਚ, 83 ਕਰੋੜ ਈ-ਵੇਅ ਬਿੱਲ ਪੈਦਾ ਹੋਏ ਹਨ, ਜੋ ਅਗਸਤ ਵਿੱਚ 7.7 ਕਰੋੜ ਈ-ਵੇਅ ਬਿੱਲਾਂ ਤੋਂ ਇੱਕ ਚੰਗਾ ਵਾਧਾ ਮੰਨਿਆ ਜਾ ਸਕਦਾ ਹੈ। ਦੇਸ਼ ‘ਚ ਜੀਐੱਸਟੀ ਕਲੈਕਸ਼ਨ ਦੇ ਮੋਰਚੇ ‘ਤੇ ਇਹ ਰਾਹਤ ਵਾਲੀ ਖਬਰ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਖਾਰਜ ਕੀਤੀ EVM ਤੋਂ ਪਾਰਟੀ ਚਿੰਨ੍ਹ ਹਟਾਉਣ ਦੀ ਮੰਗ ਵਾਲੀ ਪਟੀਸ਼ਨ
ਦੇਸ਼ ‘ਚ ਗੁਡਸ ਐਂਡ ਸਰਵਿਸ ਟੈਕਸ ਲਾਗੂ ਹੋਣ ਤੋਂ ਬਾਅਦ ਸਰਕਾਰੀ ਖਜ਼ਾਨੇ ‘ਚ ਹਰ ਮਹੀਨੇ ਚੰਗੀ ਰਕਮ ਆ ਰਹੀ ਹੈ। ਜੀਐਸਟੀ ਮਾਲੀਏ ਵਿੱਚ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਆਰਥਿਕਤਾ ਮੁੜ ਲੀਹ ‘ਤੇ ਆ ਰਹੀ ਹੈ ਅਤੇ ਸਰਕਾਰ ਜੀਐਸਟੀ ਤੋਂ ਚੰਗੀ ਕਮਾਈ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: