ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਸ਼ਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਹਮੋ-ਸਾਹਮਣੇ ਦੀ ਲੜਾਈ ਲੜਨ ਵਿਚ ਅਸਰਮਥ ਹੈ। ਭਾਰਤ ਦੀ ਜਵਾਨੀ ਨੂੰ ਖਤਮ ਕਰਨ ਲਈ ਪਾਕਿਸਤਾਨ ਪੰਜਾਬ ‘ਚ ਡਰੱਗਸ ਭੇਜ ਰਿਹਾ ਹੈ।
ਡਰੱਗਸ ਦੀ ਵਜ੍ਹਾ ਨਾਲ ਹੀ ਭਾਰਤ ਦੇ ਹਾਲਾਤ ਵਿਗੜ ਰਹੇ ਹਨ। ਬੱਚਿਆਂ ਵਿਚ ਡਰੱਗਸ ਦਾ ਚਲਨ ਤੇਜ਼ੀ ਨਾਲ ਵਧ ਰਿਹਾ ਹੈ। ਛੋਟੇ-ਛੋਟੇ ਪਿੰਡਾਂ ਵਿਚ ਇਹ ਡਰੱਗਸ ਆਸਾਨੀ ਨਾਲ ਮਿਲ ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਡਰੱਗਸ ਦਾ ਹੱਲ ਨਹੀਂ ਨਿਕਲ ਸਕਿਆ ਹੈ।
ਰਾਜਪਾਲ ਨੇ ਕਿਹਾ ਕਿ ਪਾਕਿਸਤਾਨ ਭਾਰਤ ਵਿਚ ਲਗਾਤਾਰ ਨਸ਼ਾਫੈਲਾ ਰਿਹਾ ਹੈ। ਪਾਕਿਸਤਾਨ ਵਿਚ ਸਿੱਧੇ ਲੜਨ ਦੀ ਤਾਕਤ ਨਹੀਂ ਹੈ, ਇਸ ਲਈ ਭਾਰਤ ਵਿਚ ਨਸ਼ਾ ਫੈਲਾ ਕੇ ਆਉਣ ਵਾਲੀ ਪੀੜ੍ਹੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਜਪਾਲ ਨੇ ਕਿਹਾ ਕਿ ਉਹ ਲੋਕਾਂ ਨੂੰ ਮਿਲੇ। ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਲੋਕ ਬੇਵੱਸ ਹਨ। ਨਸ਼ੇ ਅੱਗੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਨੌਜਵਾਨ ਪੀੜ੍ਹੀ ਨਸ਼ੇ ਵਿਚ ਪੈਣ ਦੇ ਬਾਅਦ ਘਰਾਂ ਵਿਚ ਚੋਰੀਆਂ ਕਰਨ ਲੱਗੀ ਹੈ। ਨਸ਼ੇ ਦੇ ਇੰਨੇ ਗੁਲਾਮ ਹੋ ਗਏ ਹਨ ਕਿ ਉਹ ਇਸ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਡਲਹੌਜ਼ੀ ਘੁੰਮਣ ਗਏ 3 ਪੰਜਾਬੀਆਂ ‘ਚੋਂ 1 ਦੀ ਦਮ ਘੁਟਣ ਨਾਲ ਮੌਤ, ਠੰਡ ਤੋਂ ਬਚਣ ਲਈ ਕਮਰੇ ‘ਚ ਰੱਖੀ ਸੀ ਅੰਗੀਠੀ
ਪਿਛਲੇ 6 ਮਹੀਨਿਆਂ ਵਿਚ ਸੁਰੱਖਿਆ ਏਜੰਸੀਆਂ ਨੇ ਦੁੱਗਣਾ ਨਸ਼ਾ ਫੜਿਆ ਹੈ। ਇਸ ਦੇ ਬਾਵਜੂਦ ਨਸ਼ਾ ਫੈਲ ਰਿਹਾ ਹੈ। ਪਿਛਲੇ ਇਕ-ਡੇਢ ਸਾਲ ਵਿਚ ਨਸ਼ਾ ਸਕੂਲਾਂ ਤੱਕ ਪਹੁੰਚ ਗਿਆ ਹੈ ਜੋ ਕਿ ਬਹੁਤ ਚਿੰਤਾਜਨਕ ਹੈ। ਨਸ਼ੇ ਤੇ ਪਾਕਿਸਤਾਨ ਨਾਲ ਨਿਪਟਣ ਲਈ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: