ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਜੈਪੁਰ ‘ਚ ਉੱਤਰੀ ਜ਼ੋਨਲ ਕੌਂਸਲ ਦੀ 30ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿਚ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ ਤੇ ਲੱਦਾਖ ਦੇ ਨੇਤਾਵਾਂ ਤੇ ਅਧਿਕਾਰੀਆਂ ਨੇ ਹਿੱਸਾ ਲਿਆ। ਬੈਠਕ ਵਿਚ ਚੰਡੀਗੜ੍ਹ ਵੱਲੋਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਸਲਾਹਕਾਰ ਧਰਮਪਾਲ ਤੇ ਡੀਜੀਪੀ ਨੇ ਹਿੱਸਾ ਲਿਆ। ਇਸ ਬੈਠਕ ਵਿਚ ਪੀਯੂ ਦਾ ਮੁੱਦਾ ਉਠਿਆ ਜਿਸ ‘ਤੇ ਕੇਂਦਰ ਸਰਕਾਰ ਨੇ ਕਿਹਾ ਕਿ ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ।
ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕਿਹਾ ਕਿ ਬੈਠਕ ਵਿਚ ਪੰਜਾਬ ਯੂਨੀਵਰਸਿਟੀ ਦੇ ਗ੍ਰਾਂਟ ਦਾ ਮੁੱਦਾ ਉਠਿਆ। ਬੈਠਕ ਵਿਚ ਕਿਹਾ ਗਿਆ ਕਿ ਪੀਯੂ ਦੀ ਵਿੱਤੀ ਹਾਲਾਤ ਸੁਧਾਰਨ ਲਈ ਹਰਿਆਣਾ ਵੱਲੋਂ ਵੀ ਬਜਟ ਦਿੱਤਾ ਜਾ ਸਕਦਾ ਹੈ। ਇਸ ‘ਤੇ ਦੋਵੇਂ ਸੂਬਿਆਂ ਤੇ ਚੰਡੀਗੜ੍ਹ ਨੂੰ ਇਕੱਠੇ ਬੈਠ ਕੇ ਫੈਸਲਾ ਕਰਨ ਲਈ ਕਿਹਾ ਗਿਆ। ਪੰਜਾਬ ਨੇ ਬਜਟ ਨੂੰ 6 ਫੀਸਦੀ ਵਧਾ ਕੇ ਸਮੇਂ ਨਾਲ ਪੈਸਿਆਂ ਨੂੰ ਜਾਰੀ ਕਰਨ ਦੀ ਗੱਲ ਕਹੀ ਹੈ।
ਸਲਾਹਕਾਰ ਧਰਮਪਾਲ ਨੇ ਕਿਹਾ ਕਿ ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਆਪਣੇ ਫਾਇਦੇ ਤੇ ਨੁਕਸਾਨ ਹਨ। ਹੁਣ ਪੀਯੂ ਸਟੇਟ ਯੂਨੀਵਰਸਿਟੀ ਹੈ। ਪੰਜਾਬ ਤੇ ਹਰਿਆਣਾ ਵਿਚ ਪਹਿਲਾਂ ਤੋਂ ਹੀ ਕੇਂਦਰੀ ਯੂਨੀਵਰਸਿਟੀ ਵੱਖ-ਵੱਖ ਬਣੀ ਹੋਈ ਹੈ। ਇਸ ਲਈ ਪੀਯੂ ਨੂੰ ਕੇਂਦੀਰ ਯੂਨੀਵਰਸਿਟੀ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। ਬੈਠਕ ਵਿਚ ਕੁੱਲ ਮਿਲਾ ਕੇ 47 ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਇਨ੍ਹਾਂ ‘ਚੋਂ 35 ਮਾਮਲਿਆਂ ਦਾ ਹੱਲ ਕੱਢਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਬੈਠਕ ਵਿਚ ਮੈਂਬਰ ਸੂਬਿਆਂ ਵਿਚ ਪਾਣੀ ਦੀ ਵੰਡ ਵਰਗੀ ਸਮੱਸਿਆ ‘ਤੇ ਵੀ ਚਰਚਾ ਹੋਈ। ਅਮਿਤ ਸ਼ਾਹ ਨੇ ਸਬੰਧਤ ਰਾਜਾਂ ਨੂੰ ਵੀ ਇਸ ਮੁੱਦੇ ‘ਤੇ ਦੋਸਤਾਨਾ ਪਹੁੰਚ ਅਪਣਾਉਣ ਅਤੇ ਸਮਾਂਬੱਧ ਹੱਲ ਲੱਭਣ ਲਈ ਕਿਹਾ। ਮੀਟਿੰਗ ਵਿੱਚ ਪਿਛਲੇ ਕਈ ਸਾਲਾਂ ਤੋਂ ਲਟਕ ਰਹੀ ਰਿੰਗ ਰੋਡ ਦਾ ਮੁੱਦਾ ਵੀ ਉਠਿਆ। ਇਸ ਵਿੱਚ ਕੇਂਦਰ ਸਰਕਾਰ ਵੱਲੋਂ ਐਨ.ਐਚ.ਏ.ਆਈ. ਨੂੰ ਇਸ ਨੂੰ ਜਲਦੀ ਬਣਾਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ ‘ਚ ਲੁਧਿਆਣਾ ਸੈਂਟਰਲ ਜੇਲ੍ਹ ‘ਚ ਬੰਦ ਸਤਬੀਰ ‘ਤੇ ‘ਬੰਬੀਹਾ ਗਰੁੱਪ’ ਦੇ ਗੁਰਗਿਆਂ ਨੇ ਕੀਤਾ ਹਮਲਾ !
ਪੰਜਾਬ ਅਤੇ ਹਰਿਆਣਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਖੇਤਰ ਵਿੱਚ ਜਿੱਥੇ ਵੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਉਹ ਜਲਦੀ ਕੀਤੀ ਜਾਵੇ ਤਾਂ ਜੋ ਰਿੰਗ ਰੋਡ ਦਾ ਕੰਮ ਪੂਰਾ ਕੀਤਾ ਜਾ ਸਕੇ। NHAI ਨੂੰ ਪੂਰੇ ਮਾਮਲੇ ‘ਚ ਤਾਲਮੇਲ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, ਸਲਾਹਕਾਰ ਧਰਮਪਾਲ ਨੇ ਕਿਹਾ ਕਿ ਜੇਕਰ NHAI ਚਾਹੁੰਦਾ ਹੈ ਕਿ ਚੰਡੀਗੜ੍ਹ ਇਸ ਮਾਮਲੇ ‘ਚ ਤਾਲਮੇਲ ਕਰੇ ਤਾਂ ਉਹ ਇਸ ਲਈ ਵੀ ਤਿਆਰ ਹੈ।