ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵੀਰ 2022 ਨੂੰ ਸਵੇਰੇ 11 ਵਜੇ ਬਜਟ ਪੇਸ਼ ਕਰੇਗੀ। ਸਰਕਰਾ ਨੇ ਆਮ ਆਦਮੀ ਨੂੰ ਬਜਟ ਦੀ ਜਾਣਕਾਰੀ ਆਸਾਨੀ ਨਾਲ ਉਪਲਬਧ ਕਰਾਉਣ ਲਈ ਮੋਬਾਈਲ ਐਪ ਲਾਂਚ ਕੀਤਾ ਗਿਆ ਹੈ। ਇਸ ਐਪ ‘ਤੇ ਹਿੰਦੀ ਤੇ ਅੰਗਰੇਜ਼ੀ ਵਿਚ ਪੂਰਾ ਬਜਟ ਉਪਲਬਧ ਹੋਵੇਗਾ। ਵਿੱਤ ਮੰਤਰੀ ਸੀਤਾਰਮਨ ਦੇ ਬਜਟ ਪੇਸ਼ ਕਰਨ ਦੇ ਤੁਰੰਤ ਬਾਅਦ ਬਜਟ ਇਸ ਐਪ ‘ਤੇ ਉਪਲਬਧ ਹੋ ਜਾਵੇਗਾ।
ਮੋਬਾਈਲ ਐਪ ‘ਤੇ ਯੂਜ਼ਰ ਆਪਣੀ ਸਹੂਲਤ ਮੁਤਾਬਕ ਬਜਟ ਨੂੰ ਹਿੰਦੀ ਜਾਂ ਅੰਗਰੇਜ਼ੀ ਵਿਚ ਦੇਖ ਸਕਣਗੇ। ਇਸ ਐਪ ਦਾ ਨਾਂ ਯੂਨੀਅਨ ਬਜਟ ਮੋਬਾਈਲ ਐਪ ਹੈ। ਬਜਟ ਐਪ http://indiabudget.gov.in ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਬਜਟ 2022 ਨੂੰ ਲਾਈਵ ਮੋਬਾਈਲ ‘ਤੇ ਦੇਖਿਆ ਜਾ ਸਕੇਗਾ। ਇਸ ਲਈ ਡਿਜੀਟਲ ਸੰਸਦ ਨਾਂ ਤੋਂ ਐਪ ਲਾਂਚ ਕੀਤਾ ਗਿਆ ਹੈ। ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਦੱਸਿਆ ਕਿ ਡਿਜੀਟਲ ਸੰਸਦ ਐਪ ‘ਤੇ ਸੰਸਦ ਦੇ ਤਿੰਨੋਂ ਸਦਨਾਂ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ, ਸਦਨਾਂ ਦੇ ਰੋਜ਼ਾਨਾ ਦੇ ਕੰਮਾਂ ਦੀ ਜਾਣਕਾਰੀ, ਸਦਨ ਪਟਲ ‘ਤੇ ਰਖੇ ਜਾਣ ਵਾਲੇ ਪੱਤਰ ਨਾਲ 1947 ਤੋਂ ਹੁਣ ਤੱਕ ਬਜਟ ‘ਤੇ ਹੋਈਆਂ ਚਰਚਾਵਾਂ ਵੀ ਉਪਲਬਧ ਹਨ। ਇਸ ਐਪ ‘ਤੇ ਆਮ ਬਜਟ ਲਾਈਵ ਦੇਖ ਸਕੋਗੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਹਰ ਸਾਲ ਬਜਟ ਤੋਂ ਪਹਿਲਾਂ ਹੋਣ ਵਾਲੀ ‘ਹਲਵਾ ਸੈਰੇਮਨੀ’ ਨੂੰ ਇਸ ਵਾਰ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਹੈ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਬਜਟ ਤੋਂ ਪਹਿਲਾਂ ਹੀ ਇਸ ਪ੍ਰੰਪਰਾ ਨੂੰ ਨਹੀਂ ਨਿਭਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਦੱਸਿਆ ਕਿ ਦਿੱਲੀ ਵਿਚ ਮਹਾਮਾਰੀ ਦੇ ਖਤਰਨਾਕ ਹਾਲਾਤਾਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਬਜਟ 2022 ਦੀਆਂ ਤਿਆਰੀਆਂ ਆਖਰੀ ਪੜਾਅ ‘ਤੇ ਹਨ। ਸੰਕਰਮਣ ਦੇ ਜੋਖਮ ਤੇ ਹੈਲਥ ਪ੍ਰੋਟੋਕਾਲ ਨੂੰ ਦੇਖਦੇ ਹੋਏ ਇਸ ਵਾਰ ਕੋਰ ਸਟਾਫ ਨੂੰ ਮਠਿਆਈਆਂ ਵੰਡੀਆਂ ਗਈਆੰ ਹਨ। ਬਜਟ ਬਣਾਉਣ ਵਿਚ ਜੁਟੇ ਸਾਰੇ ਅਧਿਕਾਰੀਆਂ ਨੂੰ ਕੰਮ ਵਾਲੀ ਥਾਂ ‘ਤੇ ਹੀ ‘ਲਾਕ ਇਨ’ ਮੋਡ ਵਿਚ ਰੱਖਿਆ ਗਿਆ ਹੈ।