ਗੁਰਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਨਾਲ ਜਿੱਥੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਹੈ, ਉੱਥੇ ਹੀ ਭਾਰਤ ਨੇ ਵੀ ਸਬੰਧਾਂ ਵਿੱਚ ਸੁਧਾਰਾਂ ਦੇ ਸੰਕੇਤ ਦਿੰਦੇ ਹੋਏ ਲਗਭਗ 70 ਪਾਕਿਸਤਾਨੀ ਸ਼ਰਧਾਲੂਆਂ ਨੂੰ ਦਿੱਲੀ ਵਿੱਚ ਹਜ਼ਰਤ ਖਵਾਜਾ ਨਿਜ਼ਾਮੂਦੀਨ ਔਲੀਆ ਦੇ 718ਵੇਂ ਉਰਸ ਮੌਕੇ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜੋ 18 ਤੋਂ 25 ਨਵੰਬਰ ਤੱਕ ਹੋਵੇਗਾ।
ਮਾਰਚ 2020 ਵਿੱਚ ਸਰਹੱਦਾਂ ਬੰਦ ਕਰਨ ਤੋਂ ਬਾਅਦ ਭਾਰਤ ਆਉਣ ਵਾਲੇ ਪਾਕਿਸਤਾਨੀ ਸ਼ਰਧਾਲੂਆਂ ਦਾ ਇਹ ਪਹਿਲਾ ਜਥਾ ਹੋਵੇਗਾ। ਰਿਪੋਰਟਾਂ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ 1974 ਦੇ ਦੁਵੱਲੇ ਪ੍ਰੋਟੋਕੋਲ ਤਹਿਤ ਇਹ ਮਨਜ਼ੂਰੀ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: