ਜੰਮੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਦੋ ਦਿਨ ਪਹਿਲਾਂ ਵੱਡੀ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਜੰਮੂ ‘ਚ ਸੁਜਵਾਂ ਤੇ ਚੱਢਾ ਕੈਂਪ ਕੋਲ ਸਵੇਰੇ ਲਗਭਗ ਸਵਾ ਚਾਰ ਵਜੇ CISF ਦੇ 15 ਜਵਾਨਾਂ ਨੂੰ ਡਿਊਟੀ ‘ਤੇ ਲਿਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ ਗ੍ਰੇਨੇਡੇ ਨਾਲ ਹਮਲਾ ਕੀਤਾ। ਉਨ੍ਹਾਂ ਨੇ ਅੱਤਵਾਦੀ ਹਮਲੇ ਵਿਚ ਜਵਾਬੀ ਕਾਰਵਾਈ ਕੀਤੀ। ਕਾਰਵਾਈ ਦੌਰਾਨ CISF ਦਾ ਇੱਕ ਅਧਿਕਾਰੀ ਸ਼ਹੀਦ ਹੋ ਗਿਆ ਤੇ 5 ਜਵਾਨ ਜ਼ਖਮੀ ਹੋ ਗਏ ਹਨ।
ਇਸ ਮੁਕਾਬਲੇ ਵਿਚ 2 ਅੱਤਵਾਦੀ ਵੀ ਢੇਰ ਹੋ ਗਏ ਹਨ। ਸੁਰੱਖਿਆ ਬਲਾਂ ਨੂੰ ਇਹ ਸੂਚਨਾ ਮਿਲ ਰਹੀ ਸੀ ਕਿ ਪੀਐੱਮ ਦੇ ਦੌਰੇ ਤੋਂ ਪਹਿਲਾਂ ਅੱਤਵਾਦੀ ਜੰਮੂ ਸ਼ਹਿਰ ‘ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹਨ। ਇਸ ਸੂਚਨਾ ਦੇ ਬਾਅਦ ਵੀਰਵਾਰ ਸ਼ਾਮ ਤੋਂ ਹੀ ਜੰਮੂ ਪੁਲਿਸ ਨੇ ਸੈਨਾ ਤੇ ਅਰਧ-ਸੈਨਿਕ ਬਲਾਂ ਨਾਲ ਮਿਲ ਕੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਸਰਚ ਆਪ੍ਰੇਸ਼ਨ ਚਲਾਏ। ਇਹ ਆਪ੍ਰੇਸ਼ਨ ਅੱਜ ਸਵੇਰ ਤੱਕ ਜਾਰੀ ਰਿਹਾ ਇਸੇ ਦੌਰਾਨ ਜੰਮੂ ਦੇ ਬਠਿੰਡੀ ਇਲਾਕੇ ਵਿਚ ਸੀਆਈਐੱਸਐੱਫ ਦੇ ਜਵਾਨਾਂ ਨੂੰ ਲੈ ਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਹਮਲੇ ‘ਤੇ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਸਾਨੂੰ ਰਾਤ ਨੂੰ ਸੂਚਨਾ ਮਿਲੀ ਸੀ ਕਿ ਇੱਕ ਮੁਹੱਲੇ ਅੰਦਰ ਅੱਤਵਾਦੀ ਲੁਕੇ ਹੋਏ ਹਨ। ਜਾਣਕਾਰੀ ਮਿਲਦਿਆਂ ਹੀ ਅਸੀਂ ਆਪ੍ਰੇਸ਼ਨ ਸ਼ੁਰੂ ਕੀਤਾ ਜਿਸ ਵਿਚ ਸਾਡੇ 5 ਜਵਾਨ ਜ਼ਖਮੀ ਹੋ ਗਏ ਅਤੇ ਇੱਕ ਏਐੱਸਆਈ ਐੱਸਪੀ ਪਟੇਲ ਸ਼ਹੀਦ ਹੋ ਗਏ। ਦੋ ਅੱਤਵਾਦੀ ਜਿਹੜੇ ਇਸ ਮੁਕਾਬਲੇ ਵਿਚ ਮਾਰੇ ਗਏ, ਦੋਵੇਂ ਹੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਹੋਏ ਸਨ ਤੇ ਇਨ੍ਹਾਂ ਦਾ ਮਕਸਦ ਕਿਸੇ ਸਕਿਓਰਿਟੀ ਫੋਰਸ ਦੇ ਕੈਂਪ ‘ਤੇ ਅਟੈਕ ਕਰਨ ਦਾ ਸੀ।
ਵੀਡੀਓ ਲਈ ਕਲਿੱਕ ਕਰੋ -: