ਨਵੇਂ ਵਿੱਤੀ ਸਾਲ ਦੇ ਪਹਿਲੇ ਮਹੀਨੇ ਯਾਨੀ ਅਪ੍ਰੈਲ ਵਿਚ ਜੀਐੱਸਟੀ ਕਲੈਕਸ਼ਨ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਅੰਕੜੇ ਮੁਤਾਬਕ ਅਪ੍ਰੈਲ ਵਿਚ ਜੀਐੱਸਟੀ ਕਲੈਕਸ਼ਨ 1.87 ਲੱਖ ਕਰੋੜ ਰੁਪਏ ਤੋਂ ਵਧ ਰਿਹਾ ਜੋ ਹੁਣ ਤੱਕ ਦਾ ਸਭ ਤੋਂ ਵੱਧ ਮਾਸਿਕ ਸੰਗ੍ਰਹਿ ਹੈ। ਇਸ ਕਲੈਕਸ਼ਨ ਵਿਚ ਸੀਜੀਐੱਸਟੀ 38440 ਕਰੋੜ ਰੁਪਏ, ਐੱਸਜੀਐੱਸਟੀ 47412 ਕਰੋੜ ਰੁਪਏ ਤੇ ਆਈਜੀਐੱਸਟੀ 89158 ਕਰੋੜ ਰੁਪਏ ਸ਼ਾਮਲ ਹਨ।
ਲਗਾਤਾਰ 13 ਮਹੀਨਿਆਂ ਵਿਚ ਮਾਸਿਕ ਜੀਐੱਸਟੀ ਕਲੈਕਸ਼ਨ 1.40 ਲੱਖ ਕਰੋੜ ਰੁਪਏ ਤੋਂ ਵੱਧ ਹੈ। ਜੀਐੱਸਟੀ ਲਾਗੂ ਹੋਣ ਦੇ ਬਾਅਦ ਤੋਂ ਤੀਜੀ ਵਾਰ ਕਲੈਕਸ਼ਨ 1.60 ਲੱਖ ਕਰੋੜ ਰੁਪਏ ਦੀ ਸੀਮਾ ਦੇ ਪਾਰ ਪਹੁੰਚਿਆ ਹੈ। ਸਾਲ ਦਰ ਸਾਲ ਆਧਾਰ ‘ਤੇ ਅਪ੍ਰੈਲ 2023 ਵਿਚ ਜੀਐੱਸਟੀ ਕਲੈਕਸ਼ਨ 16 ਫੀਸਦੀ ਵਧਿਆ ਹੈ। ਜੇਕਰ ਮਾਰਚ 2023 ਦੀ ਗੱਲ ਕੀਤੀ ਜਾਵੇ ਤਾਂ ਕਲੈਕਸ਼ਨ 160,122 ਕਰੋੜ ਰੁਪਏ ਰਿਹਾ।
ਬੀਤੇ ਵਿੱਤੀ ਸਾਲ 2022-23 ਲਈ ਕੁੱਲ ਕਲੈਕਸ਼ਨ 18.10 ਲੱਖ ਕਰੋੜ ਰੁਪਏ ਹੈ। ਵਿੱਤ ਸਾਲ 2022-23 ਵਿਚ ਕੁੱਲ ਕਲੈਕਸ਼ਨ ਪਿਛਲੇ ਸਾਲ ਦੀ ਤੁਲਨਾ ਵਿਚ 22 ਫੀਸਦੀ ਵਧ ਹੈ। ਵਿੱਤੀ ਸਾਲ 2022-23 ਦੀ ਅੰਤਿਮ ਤਿਮਾਹੀ ਲਈ ਔਸਤ ਮਾਸਿਕ ਗ੍ਰਾਸ ਜੀਐੱਸਟੀ ਕਲੈਕਸ਼ਨ 1.55 ਲੱਖ ਕਰੋੜ ਰੁਪਏ ਹੈ ਜਦੋਂ ਕਿ ਪਹਿਲੀ, ਦੂਜੀ ਤੇ ਤੀਜੀ ਤਿਮਾਹੀ ਵਿਚ ਔਸਤ ਮਾਸਿਕ ਕਲੈਕਸ਼ਨ ਕ੍ਰਮਵਾਰ 1.51 ਲੱਖ ਕਰੋੜ ਰੁਪਏ, 1.46 ਲੱਖ ਕਰੋੜ ਤੇ 1.49 ਲੱਖ ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ : ਫਰੀਦਕੋਟ ‘ਚ 2 ਮਹਿਲਾ ਨਸ਼ਾ ਤਸਕਰ 130 ਨਸ਼ੇ ਦੀਆਂ ਗੋਲੀਆਂ ਤੇ ਹੈਰੋਇਨ ਸਣੇ ਗ੍ਰਿਫਤਾਰ
ਅਪ੍ਰੈਲ ਮਹੀਨੇ ਦੌਰਾਨ ਇਕ ਦਿਨ ਵਿਚ ਸਭ ਤੋਂ ਵਧ ਜੀਐੱਸਟੀ ਕਲੈਕਸ਼ਨ 20 ਅਪ੍ਰੈਲ ਨੂੰ ਹੋਇਆ। ਇਸ ਦਿਨ 68228 ਕਰੋੜ ਰੁਪਏ ਦਾ ਕਲੈਕਸ਼ਨ ਮਿਲਿਆ ਹੈ। ਪਿਛਲੇ ਸਾਲ ਵੀ ਇਸੇ ਤਰੀਕ ਨੂੰ ਸਭ ਤੋਂ ਜ਼ਿਆਦਾ ਇਕ ਦਿਨ ਦਾ ਕਲੈਕਸ਼ਨ ਸੀ। ਮਾਰਚ 2023 ਵਿਚ ਕੁੱਲ 9 ਕਰੋੜ ਈ-ਵੇ ਬਿਲ ਜਨਰੇਟ ਹੋਏ ਜੋ ਫਰਵਰੀ ਦੇ ਮਹੀਨੇ ਦੇ 8.1 ਕਰੋੜ ਈ-ਵੇ ਬਿਲ ਤੋਂ 11 ਫੀਸਦੀ ਵਧ ਹੈ।
ਵੀਡੀਓ ਲਈ ਕਲਿੱਕ ਕਰੋ -: