ਜੀਐੱਸਟੀ ਤੋਂ ਸਰਕਾਰ ਨੂੰ ਨਵੰਬਰ ਮਹੀਨੇ ਵਿਚ 1.46 ਲੱਖ ਕਰੋੜ ਰੁਪਏ ਦੀ ਕਮਾਈ ਹੋਈ। ਅਕਤੂਬਰ ਮਹੀਨੇ ਦੇ ਮੁਕਾਬਲੇ ਇਸ ਵਿਚ 4 ਫੀਸਦੀ ਦੀ ਕਮੀ ਆਈ। ਪਿਛਲੇ ਮਹੀਨੇ ਦੀ ਇਸ ਮਿਆਦ ਦੀ ਤੁਲਨਾ ਵਿਚ ਇਹ 11 ਫੀਸਦੀ ਜ਼ਿਆਦਾ ਹੈ। ਵਿੱਤ ਮੰਤਰਾਲੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਅਕਤੂਬਰ ਮਹੀਨੇ ਵਿਚ ਜੀਐੱਸਟੀ ਦਾ ਕੁਲੈਕਸ਼ਨ 1.52 ਲੱਖ ਰੁਪਏ ਸੀ। ਨਵੰਬਰ 2021 ਵਿਚ ਜੀਐੱਸਟੀ ਦਾ ਕੁਲੈਕਸ਼ਨ 1.32 ਲੱਖ ਕਰੋੜ ਰੁਪਏ ਸੀ।
ਨਵੰਬਰ ਲਾਗਾਤਰ 9ਵਾਂ ਮਹੀਨਾ ਹੈ ਜਦੋਂ ਜੀਐੱਸਟੀ 1.49 ਲੱਖ ਕਰੋੜ ਰੁਪਏ ਤੋਂ ਵਧ ਰਿਹਾ ਹੈ। ਵਿੱਤ ਮੰਤਰਾਲੇ ਮੁਤਾਬਕ ਨਵੰਬਰ ਮਹੀਨੇ ‘ਚ ਕੁੱਲ ਜੀਐੱਸਟੀ ਮਾਲੀਆ ਕੁਲੈਕਸ਼ਨ 1,45,867 ਕਰੋੜ ਰੁਪਏ ਰਿਹਾ। ਇਸ ਵਿੱਚੋਂ ਕੇਂਦਰੀ ਜੀਐਸਟੀ 25,681 ਕਰੋੜ ਰੁਪਏ, ਰਾਜ ਜੀਐਸਟੀ 32,651 ਕਰੋੜ ਰੁਪਏ, ਏਕੀਕ੍ਰਿਤ ਜੀਐਸਟੀ 77,103 ਕਰੋੜ ਰੁਪਏ (ਆਯਾਤ ਵਸਤਾਂ ਉੱਤੇ ਪ੍ਰਾਪਤ ਹੋਏ 38,635 ਕਰੋੜ ਰੁਪਏ ਸਮੇਤ) ਅਤੇ ਸੈੱਸ 10,433 ਕਰੋੜ ਰੁਪਏ ਸੀ। ਇਸ ਵਿੱਚ ਦਰਾਮਦ ਵਸਤਾਂ ਤੋਂ ਪ੍ਰਾਪਤ ਸੈੱਸ ਦੇ ਰੂਪ ਵਿੱਚ 817 ਕਰੋੜ ਰੁਪਏ ਸ਼ਾਮਲ ਹਨ।
ਇਹ ਵੀ ਪੜ੍ਹੋ : ਕਾਗਜ਼ ਦੇ ਜਹਾਜ਼ ਨਾਲ 50 ਫੁੱਟ ਦੂਰ ਸਾਧਿਆ ਨਿਸ਼ਾਨਾ, ਬਣਾਇਆ ਗਿਨੀਜ਼ ਵਰਲਡ ਰਿਕਾਰਡ
ਇਸ ਸਾਲ ਨਵੰਬਰ ਮਹੀਨੇ ਵਿੱਚ ਜੀਐਸਟੀ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 11 ਫੀਸਦੀ ਵੱਧ ਸੀ। ਪਿਛਲੇ ਸਾਲ ਨਵੰਬਰ ਮਹੀਨੇ ‘ਚ ਇਹ 1,31,526 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਆ ਸਾਲਾਨਾ ਆਧਾਰ ‘ਤੇ 8 ਫੀਸਦੀ ਵਧਿਆ ਹੈ। ਅਪ੍ਰੈਲ ਮਹੀਨੇ ‘ਚ ਜੀਐੱਸਟੀ ਮਾਲੀਆ 1.68 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਦੂਜਾ ਸਭ ਤੋਂ ਵੱਧ ਮਾਲੀਆ ਅਕਤੂਬਰ ਵਿੱਚ 1.52 ਲੱਖ ਕਰੋੜ ਰੁਪਏ ਰਿਹਾ।
ਵੀਡੀਓ ਲਈ ਕਲਿੱਕ ਕਰੋ -: