ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਜੀਐੱਸਟੀ ਲਾਗੂ ਹੋ ਗਿਆ ਹੈ। ਅਜਿਹੇ ਵਿਚ ਤੁਹਾਨੂੰ ਖਾਣ-ਪੀਣ ਦੇ ਬ੍ਰਾਂਡੇਡ ਤੇ ਪੈਕ ਵਾਲੇ ਸਾਮਾਨਾਂ ਜਿਵੇਂ ਦਾਲ, ਆਟਾ, ਚਾਵਲ, ਦਹੀਂ ਤੇ ਲੱਸੀ ਵਰਗੇ ਜ਼ਰੂਰੀ ਸਾਮਾਨਾਂ ਦੇ ਰੇਟਾਂ ‘ਤੇ ਜੀਐੱਸਟੀ ਦੇਣਾ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਦਾਲ, ਆਟਾ, ਚਾਵਲ ਸਣੇ 14 ਚੀਜ਼ਾਂ ‘ਤੇ ਜੀਐੱਸਟੀ ਨਹੀਂ ਲੱਗੇਗਾ ਜੇਕਰ ਤੁਸੀਂ ਇਨ੍ਹਾਂ ਨੂੰ ਖੁੱਲ੍ਹੇ ਵਿਚ ਖਰੀਦਦੇ ਹੋ।
ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਇਹਨਾਂ 14 ਵਸਤੂਆਂ ਦੀ ਇੱਕ ਸੂਚੀ ਨੱਥੀ ਕਰਦੇ ਹੋਏ ਸਪੱਸ਼ਟ ਕੀਤਾ ਕਿ ਜੇਕਰ ਇਸ ਸੂਚੀ ਵਿੱਚ ਸ਼ਾਮਲ ਸਮਾਨ ਨੂੰ ਢਿੱਲੀ, ਅਨਪੈਕ ਜਾਂ ਲੇਬਲ ਤੋਂ ਬਿਨਾਂ ਖਰੀਦਿਆ ਜਾਂਦਾ ਹੈ, ਤਾਂ ਇਨ੍ਹਾਂ ਚੀਜ਼ਾਂ ਨੂੰ ਜੀਐਸਟੀ ਤੋਂ ਛੋਟ ਦਿੱਤੀ ਜਾਵੇਗੀ। ਇਨ੍ਹਾਂ ਚੀਜ਼ਾਂ ਵਿੱਚ ਦਾਲਾਂ, ਕਣਕ, ਰਾਈ, ਜਵੀ, ਮੱਕੀ, ਚਾਵਲ, ਆਟਾ, ਸੂਜੀ, ਛੋਲਿਆਂ ਦਾ ਆਟਾ, ਦਹੀਂ ਅਤੇ ਲੱਸੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੱਸ ਦੇਈਏ ਕਿ ਇਸ ਤੋਂ ਪਹਿਲਾਂ 18 ਜੁਲਾਈ ਨੂੰ ਹੀ ਵਿੱਤ ਮੰਤਰਾਲੇ ਨੇ ਕਿਹਾ ਸੀ ਕਿ ਜੇਕਰ ਇਹ ਚੀਜ਼ਾਂ 25 ਕਿਲੋ ਜਾਂ 25 ਲੀਟਰ ਤੋਂ ਵੱਧ ਬੋਰੀਆਂ ਵਿਚ ਪੈਕ ਕੀਤੀਆਂ ਜਾਂਦੀਆਂ ਹਨ ਤਾਂ ਉਨ੍ਹਾਂ ‘ਤੇ ਜੀਐਸਟੀ ਨਹੀਂ ਲਗਾਇਆ ਜਾਵੇਗਾ। 5% ਜੀਐਸਟੀ ਸਿਰਫ 25 ਕਿਲੋਗ੍ਰਾਮ ਤੱਕ ਵਜ਼ਨ ਵਾਲੇ ਪ੍ਰੀ-ਪੈਕ ਕੀਤੇ ਉਤਪਾਦਾਂ ‘ਤੇ ਲਾਗੂ ਹੋਵੇਗਾ। ਜੇਕਰ ਪ੍ਰਚੂਨ ਵਿਕਰੇਤਾ ਉਤਪਾਦਕ ਜਾਂ ਵਿਤਰਕ ਤੋਂ 25 ਕਿਲੋ ਦੇ ਪੈਕ ਵਿੱਚ ਸਾਮਾਨ ਦਾ ਵਪਾਰ ਕਰਦਾ ਹੈ ਅਤੇ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਵੇਚਦਾ ਹੈ ਤਾਂ ਇਸ ‘ਤੇ ਜੀਐਸਟੀ ਨਹੀਂ ਲਗਾਇਆ ਜਾਵੇਗਾ।