ਐਤਵਾਰ ਨੂੰ ਡੇਰਾ ਬਾਬਾ ਨਾਨਕ ਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਪਸੰਜਰ ਟਰਮੀਨਲ ‘ਤੇ ਤਾਇਨਾਤ ਬੀ ਐਸ ਐਫ ਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫੀਮ ਅਤੇ ਭੁੱਕੀ (ਪੋਸਤ) ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ ਐਸ ਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਐਤਵਾਰ ਨੂੰ ਕਰਤਾਰਪੁਰ ਪਸੰਜਰ ਟਰਮੀਨਲ ‘ਤੇ ਤਾਇਨਾਤ ਬੀਐਸਐਫ ਦੀ 185 ਬਟਾਲੀਅਨ ਦੇ ਜਵਾਨਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਦੇ ਨਿੱਜੀ ਬੈਗ ਦੀ ਜਾਂਚ/ਸਕੈਨਿੰਗ ਦੌਰਾਨ 5 ਗ੍ਰਾਮ ਅਫੀਮ ਅਤੇ 10 ਗ੍ਰਾਮ ਭੁੱਕੀ (ਪੋਸਤ ) ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਉਮੇਸ਼ ਯਾਦਵ ਨਾਲ 44 ਲੱਖ ਦੀ ਠੱਗੀ, ਦੋਸਤ ਨੇ ਦਿੱਤਾ ਧੋਖਾ, ਜਾਂਚ ‘ਚ ਜੁਟੀ ਪੁਲਿਸ
ਬੀਐਸਐਫ ਵੱਲੋਂ ਨਸ਼ੇ ਦੀ ਸਮੱਗਰੀ ਸਮੇਤ ਫੜੇ ਨੌਜਵਾਨ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਹਰਤੇਜ ਸਿੰਘ ਵਾਸੀ ਜੌਹਲਾਂ, ਰਾਏਕੋਟ, ਜਗਰਾਉਂ ਲੁਧਿਆਣਾ ਵਜੋਂ ਹੋਈ। ਬੀਐਸਐਫ ਵੱਲੋਂ ਫੜੇ ਨੌਜਵਾਨ ਨੂੰ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਮੈਡਮ ਦਿਲਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਨੌਜਵਾਨ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: