ਲਾਰੈਂਸ ਗੈਂਗ ਦੇ ਕੈਨੇਡਾ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਨੇ ਗਵਾਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਫੋਨ ‘ਤੇ ਗੋਲਡੀ ਬਰਾੜ ਅਦਾਲਤ ਵਿਚ ਗਵਾਹੀ ਦੇਣ ਲਈ ਜਾਣ ‘ਤੇ ਅੰਜਾਮ ਬੁਰਾ ਹੋਣ ਦੀ ਧਮਕੀ ਦੇ ਰਿਹਾ ਹੈ। ਇਹ ਧਮਕੀ ਫਰੀਦਕੋਟ ਵਿਚ ਯੂਥ ਕਾਂਗਰਸ ਨੇਤਾ ਗੁਰਲਾਲ ਸਿੰਘ ਪਹਿਲਵਾਨ ਦੀ ਹੱਤਿਆ ਕੇਸ ਵਿਚ ਗਵਾਹਾਂ ਨੂੰ ਮਿਲ ਰਹੀ ਹੈ। ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਵੀ ਹੈ ਜਿਸ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਫਰੀਦਕੋਟ ਪੁਲਿਸ ਨੂੰ ਗਵਾਹ ਗੁਰਜਸਵਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਫਰਵਰੀ ਵਿਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਪਹਿਲਵਾਨ ਦਾ ਕਤਲ ਹੋ ਗਿਆ ਸੀ ਜਿਸ ਵਿਚ ਉਹ ਵੀ ਗਵਾਹ ਹੈ।ਹੁਣ ਗੋਲਡੀ ਬਰਾੜ ਫੋਨ ਕਰਕੇ ਉਸ ਨੂੰ ਧਮਕਾ ਰਿਹਾ ਹੈ। ਸਿਰਫ ਉਸ ਨੂੰ ਹੀ ਨਹੀਂ ਸਗੋਂ ਦੂਜੇ ਗਵਾਹਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ 4 ਸਥਾਨਕ ਲੋਕਾਂ ‘ਤੇ ਵੀ ਗੋਲਡੀ ਬਰਾੜ ਨੂੰ ਗਵਾਹਾਂ ਬਾਰੇ ਇਨਪੁਟ ਹੋਣ ਦਾ ਦੋਸ਼ ਲਗਾਇਆ। ਪੁਲਿਸ ਨੇ ਗੋਲਡੀ ਬਰਾੜ ਖਿਲਾਫ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਜਿਸ ਰੈਸਟੋਰੈਂਟ ‘ਚ ਦਿਸੀ ਸੀ ਸੋਨਾਲੀ, ਉਸ ‘ਤੇ ਗੋਆ ਸਰਕਾਰ ਸਖਤ, ਚੱਲੇਗਾ ਬੁਲਡੋਜ਼ਰ
ਦੱਸ ਦੇਈਏ ਕਿ ਬੰਬੀਹਾ ਗੈਂਗ ਨੇ 11 ਅਕਤੂਬਰ 2020 ਨੂੰ ਚੰਡੀਗੜ੍ਹ ਵਿਚ ਗੁਰਲਾਲ ਬਰਾੜ ਨੂੰ ਮਾਰਿਆ। ਇਸ ਦੇ ਬਾਅਦ ਲਾਰੈਂਸ ਗੈਂਗ ਨੇ ਬੰਬੀਹਾ ਗਰੁੱਪ ਦੇ ਰਜਤ ਕੁਮਾਰ ‘ਤੇ ਨਵੰਬਰ 2020 ਵਿਚ ਫਾਇਰਿੰਗ ਕੀਤੀ ਜਿਸ ਵਿਚ ਲਾਰੈਂਸ ਗੈਂਗ ਦੇ ਮਨਪ੍ਰੀਤ ਭਾਊ ਤੇ ਦੂਜੇ ਦੋਸ਼ੀ ਫੜੇ ਗਏ। ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਯੂਥ ਕਾਂਗਰਸ ਨੇਤਾ ਗੁਰਲਾਲ ਪਹਿਲਵਾਨ ਦਾ ਫਰਵਰੀ 2021 ਵਿਚ ਫਰੀਦਕੋਟ ਵਿਚ ਕਤਲ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਇਸ ਦੇ ਬਦਲੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਦੇ ਸ਼ੂਟਰਾਂ ਨੇ 4 ਅਗਸਤ 2021 ਨੂੰ ਅੰਮ੍ਰਿਤਸਰ ਮਜੀਠਾ ਰੋਡ ‘ਤੇ ਰਾਣਾ ਕੰਦੋਵਾਲੀਆ ਦੀ ਹੱਤਿਆ ਕਰ ਦਿੱਤੀ। ਬਦਲਾ ਲੈਣ ਲਈ ਬੰਬੀਹਾ ਗੈਂਗ ਨੇ 7 ਅਗਸਤ 2021 ਨੂੰ ਵਿੱਕੀ ਮਿੱਢੂਖੇੜਾ ਤੇ 14 ਮਾਰਚ ਨੂੰ ਕਬੱਡੀ ਪਲੇਅਰ ਸੰਦੀਪ ਨੰਗਲ ਅੰਬੀਆ ਦਾ ਕਤਲ ਕੀਤਾ। ਇਸ ਤੋਂ ਬਾਅਦ ਲਾਰੈਂਸ ਗਂਗ ਨੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ। ਹਾਲਾਂਕਿ ਮੂਸੇਵਾਲਾ ਦਾ ਕਿਸੇ ਗੈਂਗ ਨਾਲ ਕੋਈ ਸਬੰਧ ਨਹੀਂ ਸੀ।