ਹੋਣ ਮਨਸੂਬੇ ਨੇਕ ਤਾਂ ਬੰਦਾਂ ਕੀ ਨੀ ਕਰ ਸਕਦਾ ਵਾਲੀ ਕਹਿਣੀ ਨੂੰ ਨੌਜਵਾਨ ਗੁਰਪ੍ਰੀਤ ਸਿੰਘ ਜਾਗੋਵਾਲ ਨੇ ਸੱਚ ਕਰ ਵਿਖਾਇਆ ਹੈ। ਆਪ ਜੀ ਭਲੀ-ਭਾਂਤ ਜਾਣੂ ਹੋਵੋਗੇ ਕਿ ਨੌਜਵਾਨਾਂ ਗੁਰਪ੍ਰੀਤ ਸਿੰਘ ਜਾਗੋਵਾਲ ਅਤੇ ਨਿਹਾਲ ਸਿੰਘ ਨੂੰ ਘਵੱਦੀ ਕਲਾਂ ਵਾਲੀ ਬੇਅਦਬੀ ਦੀ ਦੋਸ਼ੀ ਦੁਸ਼ਟ ਬੀਬੀ ਨੂੰ ਸੋਧਾ ਲਾਉਣ ਕਰਕੇ 31 ਸਾਲ ਦੀ ਸਜ਼ਾ ਹੋਈ ਹੈ ਤੇ ਪਿਛਲੇ 6 ਸਾਲਾਂ ਤੋਂ ਇਹ ਜੇਲ੍ਹ ਵਿੱਚ ਹਨ।
ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਹੋਣ ਦੇ ਬਾਵਜੂਦ ਵੀ ਨੌਜਵਾਨ ਗੁਰਪ੍ਰੀਤ ਸਿੰਘ ਨੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਤੇ ਬੀ.ਏ. ਪਾਸ ਕੀਤੀ ਹੈ। ਵਾਹਿਗੁਰੂ ਕਰੇ ਨੌਜਵਾਨ ਗੁਰਪ੍ਰੀਤ ਸਿੰਘ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ ਤੇ ਛੇਤੀ ਹੀ ਇਨ੍ਹਾਂ ਨੌਜਵਾਨਾਂ ਦਾ ਆਪਣੇ ਪਰਿਵਾਰ ਨਾਲ ਮਿਲਾਪ ਹੋਵੇ।
ਵੀਡੀਓ ਲਈ ਕਲਿੱਕ ਕਰੋ -: