ਹਰਿਆਣਾ ਦੇ ਗੁਰੂਗ੍ਰਾਮ ਪੁਲਿਸ ਨੇ ਸ਼ੁੱਕਰਵਾਰ ਨੂੰ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਤਿੰਨ ਗੈਰ-ਕਾਨੂੰਨੀ ਹਥਿਆਰ ਸਪਲਾਇਰ ਅਤੇ ਪੰਜ ਹਥਿਆਰ ਖਰੀਦਣ ਵਾਲੇ ਲੋਕ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 4 ਪਿਸਤੌਲ ਅਤੇ 45 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਦੀ ਪਛਾਣ ਸ਼ੈਲੇਂਦਰ (22), ਨਿਖਿਲ (20) ਅਤੇ ਸਿਧਾਂਤ ਕੁਸ਼ਵਾਹਾ ਉਰਫ ਡਾਲਡਾ ਵਜੋਂ ਹੋਈ ਹੈ, ਜਦੋਂ ਕਿ ਹਥਿਆਰ ਖਰੀਦਣ ਵਾਲਿਆਂ ਦੀ ਪਛਾਣ ਟਿੰਕੂ (25), ਮਨਜੀਤ (28), ਸੋਨੂੰ (30), ਜੈਪਾਲ (30) ਅਤੇ ਜੋਗਿੰਦਰ (30) ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ, ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ੈਲੇਂਦਰ ਨੂੰ 10 ਅਪ੍ਰੈਲ ਨੂੰ ਗੁਰੂਗ੍ਰਾਮ ਦੇ ਬਖਤਾਵਰ ਚੌਂਕ ਤੋਂ ਕਾਬੂ ਕੀਤਾ ਅਤੇ ਉਸਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ।
ਇਸ ‘ਤੋਂ ਬਾਅਦ 11 ਅਪ੍ਰੈਲ ਨੂੰ ਹਰਿਆਣਾ ਦੇ ਝੱਜਰ ਜ਼ਿਲੇ ਦੇ ਬੇਰੀ ਤੋਂ ਟਿੰਕੂ, ਮਨਜੀਤ, ਸੋਨੂੰ ਅਤੇ ਜੈਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਨਿਖਿਲ ਅਤੇ ਸਿਧਾਂਤ ਨੂੰ 13 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਭਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਜੋਗਿੰਦਰ ਨੂੰ ਦਿੱਲੀ ਦੇ ਪੱਛਮ ਵਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਲਗਾਤਾਰ ਪੁੱਛਗਿੱਛ ਦੌਰਾਨ ਸ਼ੈਲੇਂਦਰ ਨੇ ਖੁਲਾਸਾ ਕੀਤਾ ਕਿ ਉਹ ਨਿਖਿਲ ਅਤੇ ਸਿਧਾਂਤ ਤੋਂ ਹਥਿਆਰ ਲੈ ਕੇ ਬਾਕੀ ਪੰਜਾਂ ਨੂੰ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ : ਸਾਊਦੀ ਕਾਰਗੋ ਫਲਾਈਟ ਦੀ ਵਿੰਡ ਸ਼ੀਲਡ ਹਵਾ ‘ਚ ਟੁੱਟੀ, ਕੋਲਕਾਤਾ ਹਵਾਈ ਅੱਡੇ ‘ਤੇ ਹੋਈ ਐਮਰਜੈਂਸੀ ਲੈਂਡਿੰਗ
ACP ਪ੍ਰੀਤ ਪਾਲ ਸਾਂਗਵਾਨ ਨੇ ਦੱਸਿਆ ਕਿ ਸ਼ੈਲੇਂਦਰ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਇੱਕ ਸਾਲ ਤੋਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰ ਰਿਹਾ ਹੈ। ਉਹ ਭਿੰਡ ਤੋਂ ਦੇਸੀ ਪਿਸਤੌਲ 5,000 ਰੁਪਏ ਵਿੱਚ ਖਰੀਦਦਾ ਸੀ ਅਤੇ 8,000 ਤੋਂ 10,000 ਰੁਪਏ ਵਿੱਚ ਵੇਚਦਾ ਸੀ। ਪੁੱਛਗਿੱਛ ਦੌਰਾਨ ਸ਼ੈਲੇਂਦਰ ਨੇ ਦੱਸਿਆ ਕਿ ਕਈ ਵਾਰ ਉਹ ਪਿਸਤੌਲ 28,000 ਤੋਂ 30,000 ਰੁਪਏ ਵਿੱਚ ਵੀ ਵੇਚਦਾ ਸੀ। ਉਸ ਨੇ ਪਹਿਲੀ ਵਾਰ ਕਰੀਬ ਛੇ ਪਿਸਤੌਲ ਅਤੇ 60 ਕਾਰਤੂਸ ਸਪਲਾਈ ਕੀਤੇ ਸਨ।
ਵੀਡੀਓ ਲਈ ਕਲਿੱਕ ਕਰੋ -: