ਜੇਕਰ ਤੁਸੀਂ ਕਿਸੇ ਵਿਅਕਤੀ ਦੇ 11 ਬੱਚੇ ਹੋਣ ‘ਤੇ ‘ਕ੍ਰਿਕਟ ਟੀਮ’ ਵਾਲਾ ਮਜ਼ਾਕ ਕੀਤਾ ਹੋਵੇ ਤਾਂ ਪਾਕਿਸਤਾਨ ਦੇ ਹਾਜੀ ਜਾਨ ਮੁਹੰਮਦ ਦੀ ਕਹਾਣੀ ਤੁਹਾਨੂੰ ਹੋਰ ਵੀ ਹੈਰਾਨ ਕਰੇਗੀ। ਜਾਨ ਮੁਹੰਮਦ ਪਾਕਿਸਤਾਨ ਦੇ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿਚ ਰਹਿੰਦੇ ਹਨ। ਨਵੇਂ ਸਾਲ ‘ਤੇ ਉਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ। ਇਹ ਉਨ੍ਹਾਂ ਦਾ 60ਵਾਂ ਬੱਚਾ ਹੈ। ਜਾਨ ਮੁਤਾਬਕ ਉਨ੍ਹਾਂ ਦੇ 5 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ 55 ਬੱਚੇ ਜੀਵਤ ਹਨ। ਜਾਨ ਮੁਹੰਮਦ ਦੇ ਅੱਗੇ ਦੇ ਪਲਾਨ ਨੂੰ ਸੁਣ ਕੇ ਤੁਸੀਂ ਹੋਰ ਹੈਰਾਨ ਹੋ ਜਾਓਗੇ।
ਜਾਨ ਮੁਹੰਮਦ ਆਪਣੇ ਘਰ ਵਿਚ ਇਕ ਹੋਰ ਬੱਚੇ ਦੇ ਆਉਣ ਨਾਲ ਬਹੁਤ ਖੁਸ਼ ਹਨ। ਉਨ੍ਹਾਂ ਦੇ ਘਰ ਲੜਕਾ ਪੈਦਾ ਹੋਇਆ ਹੈ। ਉਨ੍ਹਾਂ ਨੇ ਬੱਚੇ ਦਾ ਨਾਂ ਹਾਜੀ ਖੁਸ਼ਹਾਲ ਖਾਨ ਰੱਖਿਆ ਹੈ। ਜਾਨ ਮੁਹੰਮਦ ਦਾ ਕਹਿਣਾ ਹੈ ਕਿ ਉਨ੍ਹਾਂ ਦੇ 60ਵੇਂ ਬੱਚੇ ਦੀ ਮਾਂ ਜਦੋਂ ਗਰਭਵਤੀ ਸੀ ਤਾਂ ਉਦੋਂ ਉਹ ਉਨ੍ਹਾਂ ਨੂੰ ਉਮਰਾ ਲੈ ਗਏ ਸਨ, ਇਸੇ ਕਾਰਨ ਉਨ੍ਹਾਂ ਨੇ ਬੱਚੇ ਨੂੰ ਹਾਜੀ ਨਾਂ ਦਿੱਤਾ ਹੈ। ਜਾਨ ਮੁਹੰਮਦ ਦੀਆਂ 3 ਪਤਨੀਆਂ ਹਨ। ਤਿੰਨੋਂ ਪਤਨੀਆਂ ਤੇ ਬੱਚੇ ਇਕੋ ਹੀ ਘਰ ਵਿਚ ਰਹਿੰਦੇ ਹਨ। ਜਾਨ ਮੁਹੰਮਦ ਪੇਸ਼ੇ ਤੋਂ ਕੰਪਾਊਂਡਰ ਹਨ ਤੇ ਖੁਦ ਦਾ ਕਲੀਨਿਕ ਚਲਾਉਂਦੇ ਹਨ। ਜਾਨ ਮੁਹੰਮਦ ਦੀ ਇੱਛਾ ਹੈ ਕਿ ਉਹ ਚੌਥਾ ਵਿਆਹ ਕਰਨ। ਚੌਥੇ ਵਿਆਹ ਲਈ ਉਹ ਲੜਕੀ ਦੀ ਭਾਲ ਕਰ ਰਹੇ ਹਨ।
ਜਾਨ ਮੁਹੰਮਦ ਪਹਿਲਾਂ ਇਹ ਕਹਿ ਚੁੱਕੇ ਹਨ ਕਿ ਉਹ 100 ਬੱਚਿਆਂ ਦੇ ਪਿਤਾ ਬਣਨਾ ਚਾਹੁੰਦੇ ਹਨ। ਉਹ ਕਹਿੰਦੇ ਹਨ ਕਿ ਇੰਨੇ ਸਾਰੇ ਬੱਚੇ ਹੋਣ ਦੇ ਬਾਵਜੂਦ ਉਹ ਸਾਰਿਆਂ ਦਾ ਨਾਂ ਯਾਦ ਰੱਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਪਤਨੀਆਂ ਉਨ੍ਹਾਂ ਦੇ 100 ਬੱਚਿਆਂ ਦੀ ਇੱਛਾ ਦਾ ਸਮਰਥਨ ਕਰਦੀਆਂ ਹਨ। ਜਾਨ ਮੁਤਾਬਕ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਵਿਚ ਮੁੰਡਿਆਂ ਤੋਂ ਜ਼ਿਆਦਾ ਧੀਆਂ ਪੈਦਾ ਹੋਣ। ਉਨ੍ਹਾਂ ਦੇ ਬੱਚਿਆਂ ਦੀ ਉਮਰ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚੋਂ ਕਈਆਂ ਦੀ ਉਮਰ 18-20 ਸਾਲ ਤੋਂ ਉਪਰ ਹੈ ਪਰ ਅਜੇ ਤੱਕ ਕਿਸੇ ਦਾ ਵਿਆਹ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਬਿਜਲੀ ਮੰਤਰੀ ਹਰਭਜਨ ਸਿੰਘ ਦਾ ਦਾਅਵਾ-’90 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆ ਰਿਹੈ ਜ਼ੀਰੋ’
ਜ਼ਿਆਦਾ ਬੱਚੇ ਹੋਣ ਦਾ ਮਤਲਬ ਹੈ ਕਿ ਜ਼ਿਆਦਾ ਖਰਚੇ। ਜਾਨ ਮੁਹੰਮਦ ਵੀ ਖਰਚਿਆਂ ਦੇ ਬੋਝ ਹੇਠਾਂ ਦਬੇ ਹੋਏ ਹਨ।ਉਹ ਕਹਿੰਦੇ ਹਨ ਕਿ ਪਾਕਿਸਤਾਨ ਵਿਚ ਮਹਿੰਗਾਈ ਦਾ ਅਸਰ ਉਨ੍ਹਾਂ ‘ਤੇ ਵੀ ਹੋ ਰਿਹਾ ਹੈ। ਹੁਣ ਉਨ੍ਹਾਂ ਨੂੰ ਮਹਿੰਗਾਈ ਕਾਰਨ ਬੱਚਿਆਂ ਨੂੰ ਪਾਲਣਾ ਮੁਸ਼ਕਲ ਲੱਗ ਰਿਹਾ ਹੈ। ਇਸ ਦੇ ਬਾਵਜੂਦ ਜਾਨ ਮੁਹੰਮਦ ਕਹਿੰਦੇ ਹਨ ਕਿ ਉਹ ਬੱਚਿਆਂ ਦੀ ਹਰ ਇੱਛਾ ਨੂੰ ਪੂਰਾ ਕਰਨ ਵਿਚ ਜੁਟੇ ਹਨ। ਦੁਨੀਆ ਦੀ ਆਬਾਦੀ ਸਾਲ 2023 ਵਿਚ 8 ਅਰਬ ਨੂੰ ਪਾਰ ਕਰ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: