ਮੋਗਾ ਕੋਰਟ ਦੇ ਬਾਹਰ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧਿਰਾਂ ਵਿਚ ਫਾਇਰਿੰਗ ਸ਼ੁਰੂ ਹੋ ਗਈ। ਇਕ ਧਿਰ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲਗਭਗ 10 ਤੋਂ 12 ਰਾਊਂਡ ਫਾਇਰ ਕੀਤੇ। ਗਨੀਮਤ ਰਹੀ ਕਿ ਇਸ ਗੋਲੀਬਾਰੀ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਦੋ ਵਾਹਨ ਨੁਕਸਾਨੇ ਗਏ।
ਗੁਰਪ੍ਰੀਤ ਸਿੰਘ ਨਿਵਾਸੀ ਕੋਟਕਪੂਰਾ ਬਾਈਪਾਸ ਮੋਗਾ ਨੇ ਦੱਸਿਆ ਕਿ ਉਸ ਦੇ ਜੀਜਾ ਸਨੀ ਦਾਤਾ ‘ਤੇ ਮੋਗਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਇਸ ਦੀ ਸੁਣਵਾਈ ਲਈ ਉਹ ਆਪਣੇ ਜੀਜਾ ਨਾਲ ਕੋਰਟ ਵਿਚ ਆਇਆ ਸੀ ਜਿਵੇਂ ਹੀ ਉਹ ਆਪਣੀ ਸਵਿਫਟ ਕਾਰ ਵਿਚ ਇੰਪਰੂਵਮੈਂਟ ਟਰੱਸਟ ਦੀ ਪਾਰਕਿੰਗ ਵਿਚ ਖੜ੍ਹੀ ਕਰਕੇ ਅੱਗੇ ਵਧਣ ਲੱਗਾ ਤਾਂ ਦੂਜੇ ਪਾਸੇ ਤੋਂ 10 ਤੋਂ 12 ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਉਹ ਜਾਣਦਾ ਹੈ। ਇਨ੍ਹਾਂ ਵਿਚੋਂ ਇਕ ਜਸਪਾਲ ਸਿੰਘ ਜੱਸਾ ਗਰੇਵਾਲ ਲੁਧਿਆਣਾਤੇ ਦੂਜਾ ਰਿੰਕੂ ਜਗਰਾਓਂ ਸੀ। ਉਸ ਨਾਲ ਮਨੀ ਤੇ ਬੰਟੀ ਭਿੰਡਰ ਸਨ। ਕੁਝ ਹੋਰ ਲੋਕ ਵੀ ਉਨ੍ਹਾਂ ਨਾਲ ਸਨ ਜਿਨ੍ਹਾਂ ਨੂੰ ਉਹ ਨਹੀਂ ਜਾਣਦਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਲ 2017 ਵਿਚ ਨੀਲਾ ਗਰੁੱਪ ਦੇ ਮੈਂਬਰ ਜੀਤੇਂਦਰ ਨੀਲਾ ਦਾ ਲੰਡੀ ਗਰੁੱਪ ਨਾਲ ਝਗੜਾ ਹੋਇਆ ਸੀ। ਉਸ ਦੀ ਰੰਜਿਸ਼ ਵਿਚ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਵਨ ਦੇ ਐੱਸਐੱਚਓ ਦਲਜੀਤ ਸਿੰਘ ਸਣੇ ਡੀਐੱਸਪੀ ਮਨਜੀਤ ਸਿੰਘ, ਡੀਐੱਸ ਪੀ ਸਾਈਬਰ ਸੈੱਲ ਸੁਖਵਿੰਦਰ ਸਿੰਘ, ਸੀਆਈਏ ਸਟਾਫ ਮੋਗਾ ਕਿਕਰ ਸਿੰਘ ਪੁਲਿਸ ਸਣੇ ਮੌਕੇ ‘ਤੇ ਪਹੁੰਚੇ।