ਲੁਧਿਆਣਾ ਬੰਬ ਧਮਾਕੇ ਤੋਂ ਬਾਅਦ ਸੈਸ਼ਨ ਕੋਰਟ ਦੀ ਸੁਰੱਖਿਆ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਸੁਪਰਵੀਜ਼ਨ ਵਿਚ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਕੋਰਟ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਕੋਰਟ ਵਿਚ ਮੈਟਲ ਡਿਟੈਕਟਰ ਦੇ ਜ਼ਰੀਏ ਐਂਟਰੀ ਹੋਵੇਗੀ, ਭਾਵੇਂ ਕੋਈ ਵੀ ਹੋਵੇ।
ਇਸ ਲਈ ਗੇਟ ‘ਤੇ ਤਾਇਨਾਤ ਫੋਰਸ ਦੇ ਹੁਕਮ ਦਿੱਤੇ ਗਏ ਹਨ। ਹੁਣ ਕੋਰਟ ਦੇ ਅੰਦਰ ਪਰਸ, ਹੈਂਡਬੈਗ, ਲੋਈ ਤੇ ਕੰਬਲ ਲੈ ਕੇ ਨਹੀਂ ਜਾ ਸਕਣਗੇ। ਕੋਰਟ ਕੰਪਲੈਕਸ ਵਿਚ ਆਉਣ ਵਾਲੀਆਂ ਕਾਰਾਂ, ਬਾਈਕ, ਆਟੋ ਰਿਕਸ਼ਾ ਤੇ ਹੋਰ ਵਾਹਨਾਂ ਦੀ ਚੰਗੀ ਤਰ੍ਹਾਂ ਤੋਂ ਚੈਕਿੰਗ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਮੀਟਿੰਗ ਵਿਚ ਸੀਜੇਐੱਮ ਅਮਿਤ ਕੁਮਾਰ ਗਰਗ, ਐਡੀਸ਼ਨਲ ਸੀਜੇਐੱਮ ਸੁਸ਼ਮਾ ਦੇਵੀ, ਜੁਆਇੰਟ ਸੀਪੀ ਸੰਦੀਪ ਮਲਿਕ, ਏਡੀਸੀਪ ਸੋਹੇਲ ਮੀਰ, ਏਸੀਪੀ (ਸੈਂਟਲ) ਸੁਖਦੀਪ ਸਿੰਘ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ ਤੇ ਥਾਣਾ ਨਵੀਂ ਬਾਰਾਦਰੀ ਦੇ ਐੱਸ. ਐੱਚ. ਓ. ਸੇਵਾ ਸਿੰਘ ਮੌਜੂਦ ਸਨ ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਬਾਰ ਨੇ ਸੁਰੱਖਿਆ ਨੂੰ ਲੈ ਕੇ ਨੋ ਵਰਕ ਡੇ ਰੱਖਿਆ। ਪ੍ਰਧਾਨ ਸ਼ਰਾ ਨੇ ਕਿਹਾ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।