ਅਪਰਾਧਿਕ ਮਾਨਹਾਨੀ ਮਾਮਲੇ ਵਿਚ 2 ਸਾਲ ਦੀ ਸਜ਼ਾ ਦੇ ਬਾਅਦ ਦੇਸ਼ ਦੀ ਸੰਸਦ ਵਿਚ ਘਮਾਸਾਨ ਮਚਿਆ ਹੋਇਆ ਹੈ। ਵਿਰੋਧੀ ਧਿਰ ਤੇ ਸਰਕਾਰ ਇਕ ਦੂਜੇ ‘ਤੇ ਹਮਲਾਵਰ ਹੈ। ਅੱਜ ਦੇ ਸੈਸ਼ਨ ਵਿੱਚ ਵੀ ਇਸ ਮੁੱਦੇ ’ਤੇ ਹੰਗਾਮਾ ਦੇਖਣ ਨੂੰ ਮਿਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਗਵਾਨ ਰਾਮ ਕਿੱਥੇ ਹਨ ਅਤੇ ਇਹ ਲੋਕ (ਵਿਰੋਧੀ ਧਿਰ ਦੇ ਨੇਤਾ) ਕਿੱਥੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਕਹਿੰਦੇ ਹਨ ਕਿ ਮੈਂ ਮਾਫੀ ਨਹੀਂ ਮੰਗਾਂਗਾ ਕਿਉਂਕਿ ਮੈਂ ਸਾਵਰਕਰ ਨਹੀਂ ਹਾਂ ਪਰ ਕੀ ਉਹ ਇਹ ਜਾਣਦੇ ਹਨ ਕਿ ਵੀਰ ਸਾਵਰਕਰ ਦਾ ਅੰਗਰੇਜ਼ਾਂ ਖਿਲਾਫ ਲੜਾਈ ਵਿਚ ਕੀ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਇਹ ਠੀਕ ਉਸੇ ਤਰ੍ਹਾਂ ਹੈ ਜਿਵੇਂ ਘੋੜਿਆਂ ਨਾਲ ਗਧਿਆਂ ਦੀ ਰੇਸ ਹੋ ਰਹੀ ਹੋਵੇ।
ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕਾਂਗਰਸ ਤੇ ਵਿਰੋਧੀ ਧਿਰਾਂ ਨੂੰ ਮੇਲੋਡ੍ਰਾਮਾ ਛੱਡ ਕੇ ਆਪਸ ਵਿਚ ਆਤਮ ਮੰਥਨ ਕਰਨਾ ਚਾਹੀਦਾ ਹੈ ਕਿ ਆਖਿਰ ਕਾਨੂੰਨ ਵਿਵਸਥਾ ਤੇ ਰਾਜਨੀਤੀ ਵਿਚ ਕੀ ਚੱਲਦਾ ਹੈ ਤੇ ਕੀ ਨਹੀਂ ਚੱਲਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫੈਸਲਾ ਇਕ ਦਿਨ ਜਨਤਾ ਜ਼ਰੂਰ ਕਰੇਗੀ, ਅਜੇ ਉਨ੍ਹਾਂ ਨੂੰ ਕੋਰਟ ਨੇ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਸਜ਼ਾ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਕਾਨੂੰਨ ਤੇ ਸੰਵਿਧਾਨ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਘਰ ਦੀ ਛੱਤ ‘ਤੇ ਅਫ਼ੀਮ ਦੀ ਖੇਤੀ, ਪੁਲਿਸ ਨੇ 40 ਪੌਦਿਆਂ ਸਣੇ ਮੁਲਜ਼ਮ ਨੂੰ ਕੀਤਾ ਕਾਬੂ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪੱਛੜਿਆਂ ਦਾ ਅਪਮਾਨ ਹਿੰਦੋਸਤਾਨ ਨਹੀਂ ਸਹਿਣ ਵਾਲਾ ਹੈ। ਉਨ੍ਹਾਂ ਦੇ ਕਾਲੇ ਕਾਰਨਾਮੇ ਸਾਡੇ ਤੋਂ ਨਹੀਂ ਲੁਕਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਲੇ ਕਾਰਨਾਮੇ ਛਿਪਣ ਵਾਲੇ ਨਹੀਂ ਹਨ ਤੇ ਇਸ ਲੀ ਕੋਰਟ ਵੀ ਨਹੀਂ ਮੰਨ ਰਹੀ ਹੈ। ਉੁਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਦੇ ਵੀ ਸਾਵਰਕਰ ਨਹੀਂ ਹੋ ਸਕਦੇ ਹਨ, ਉਨ੍ਹਾਂ ਲਈ ਹਰ ਵਾਰ ਵਿਦੇਸ਼ ਜਾਣਾ ਹੁੰਦਾ ਹੈ। ਅਨੁਰਾਗ ਨੇ ਕਿਹਾ ਕਿ ਗਾਂਧੀ ਪਰਿਵਾਰ ਹਮੇਸ਼ਾ ਤੋਂ ਖੁਦ ਨੂੰ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਤੋਂ ਉਪਰ ਸਮਝਦਾ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: