ਭਾਰਤ ਨੇ ਅਗਲੇ ਮਹੀਨੇ ਅਗਸਤ ਵਿਚ ਆਇਰਲੈਂਡ ਦਾ ਦੌਰਾ ਕਰਨਾ ਹੈ। ਜਿਥੇ ਟੀਮ ਇੰਡੀਆ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ ਖੇਡਣੀ ਹੈ। ਇਸ ਦੌਰੇ ਨੂੰ ਲੈ ਕੇ ਭਾਰਤੀ ਟੀਮ ਵਿਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਖਬਰਾਂ ਹਨ ਕਿ ਸਟਾਰ ਆਲ ਰਾਊਂਡਰ ਹਾਰਦਿਕ ਪਾਂਡੇ ਨੂੰ ਉਨ੍ਹਾਂ ਦੇ ਵਰਕਲੋਡ ਨੂੰ ਦੇਖਦੇ ਹੋਏ ਆਇਰਲੈਂਡ ਖਿਲਾਫ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਟੀ-20 ਸੀਰੀਜ ਵਿਚ ਆਰਾਮ ਦਿੱਤਾ ਜਾ ਸਕਦਾ ਹੈ। ਹਾਰਦਿਕ ਦੀ ਜਗ੍ਹਾ ਦੁਨੀਆ ਦੇ ਨੰਬਰ-1 ਟੀ-20 ਬੱਲੇਬਾਜ਼ ਸੂਰਯਕੁਮਾਰ ਯਾਦਵ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ।
ਟੀਮ ਇੰਡੀਆ ਇਸ ਸਮੇਂ ਵੈਸਟਇੰਡੀਜ਼ ਦੌਰੇ ‘ਤੇ ਹੈ, ਜਿਥੇ ਮਹਿਮਾਨ ਟੀਮ ਅਜੇ ਦੋ ਮੈਚਾਂ ਦੀ ਟੈਸਟ ਸੀਰੀਜ ਖੇਡ ਰਹੀ ਹੈ। ਇਸ ਦੇ ਬਾਅਦ ਉਸ ਨੂੰ ਕੈਰੇਬਿਆਈ ਟੀਮ ਤੋਂ 27 ਜੁਲਾਈ ਤੋਂ 13 ਅਗਸਤ ਤੱਕ ਤਿੰਨ ਵਨਡੇ ਤੇ ਪੰਜ ਟੀ-20 ਮੈਚ ਖੇਡਣੇ ਹਨ। ਵੈਸਟਇੰਡੀਜ਼ ਦੇ ਬਾਅਦ ਭਾਰਤੀ ਟੀਮ ਆਇਰਲੈਂਡ ਦਾ ਦੌਰਾ ਕਰੇਗੀ ਤੇ 18 ਅਗਸਤ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ ਖੇਡੇਗੀ। ਏਸ਼ੀਆ ਕੱਪ 2023 ਲਈ ਸ਼੍ਰੀਲੰਕਾ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਟੀਮ ਆਇਰਲੈਂਡ ਖਿਲਾਫ 18, 20 ਤੇ 23 ਅਗਸਤ ਨੂੰ ਤਿੰਨ ਟੀ-20 ਮੈਚ ਖੇਡੇਗੀ।
ਇਹ ਵੀ ਪੜ੍ਹੋ : ਅਸਮ : ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋ ਸਰਕਾਰੀ ਅਧਿਕਾਰੀ ਗ੍ਰਿਫਤਾਰ, 2.32 ਕਰੋੜ ਦੀ ਨਕਦੀ ਬਰਾਮਦ
ਆਇਰਲੈਂਡ ਦੌਰੇ ‘ਤੇ ਹਾਰਦਿਕ ਪਾਂਡੇ ਦੀ ਗੈਰ-ਮੌਜੂਦਗੀ ਵਿਚ ਸੂਰਯਕੁਮਾਰ ਭਾਰਤੀ ਟੀਮ ਦੀ ਕਪਤਾਨੀ ਕਰ ਸਕਦੇ ਹਨ। ਸੂਰਯਕੁਮਾਰ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਵ੍ਹਾਈਟ ਬਾਲ ਕ੍ਰਿਕਟ ਵਿਚ ਘਰੇਲੂ ਸੈਸ਼ਨ ਦੌਰਾਨ ਟੀਮ ਇੰਡੀਆ ਦੀ ਉਪ-ਕਪਤਾਨੀ ਦੀ ਜ਼ਿੰਮੇਵਾਰੀ ਨਿਭਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ IPL-2023 ਵਿਚ ਨਿਯਮਿਤ ਕਪਾਤਨ ਰੋਹਿਤ ਸ਼ਰਮਾ ਦੀ ਗੈਰ-ਹਾਜ਼ਰੀ ਵਿਚ ਕੋਲਕਾਤਾ ਨਾਈਟ ਰਾਈਡਰਸ ਖਿਲਾਫ ਮੁਕਾਬਲੇ ਵਿਚ ਮੁੰਬਈ ਇੰਡੀਅਨਸ ਦੀ ਕਪਤਾਨੀ ਸੰਭਾਲੀ ਸੀ।
ਭਾਰਤ ਤੇ ਆਇਰਲੈਂਡ ਵਿਚ ਟੀ-20 ਸੀਰੀਜ 23 ਅਗਸਤ ਨੂੰ ਖਤਮ ਹੋ ਜਾਵੇਗੀ ਤੇ ਫਿਰ ਭਾਰਤੀ ਟੀਮ ਏਸ਼ੀਆ ਕੱਪ 2023 ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ ਜੋ ਕਿ 30 ਅਗਸਤ ਤੋਂ ਸ਼ੁਰੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: