ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਖਿਲਾਫ ਪੰਜ ਟੀ-20 ਮੈਚਾਂ ਦੀ ਸੀਰੀਜ ਵਿਚ ਹਾਰ ਗਈ। ਫਲੋਰਿਡਾ ਵਿਚ ਐਤਵਾਰ ਨੂੰ ਖੇਡੇ ਗਏ 5ਵੇਂ ਤੇ ਫੈਸਲਾਕੁੰਨ ਮੈਚ ਵਿਚ ਮੇਜ਼ਬਾਨ ਵੈਸਟਇੰਡੀਜ਼ ਨੇ 8 ਵਿਕਟਾਂ ਤੋਂ ਜਿੱਤ ਹਾਸਲ ਕੀਤੀ।ਇਸ ਦੇ ਨਾਲ ਹੀ ਉਸ ਨੇ ਸੀਰੀਜ ਨੂੰ 3-2 ਤੋਂ ਆਪਣੇ ਨਾਂ ਕਰ ਲਿਆ। ਸੀਰੀਜ ਵਿਚ ਹਾਰ ਦੇ ਬਾਅਦ ਕਪਤਾਨ ਹਾਰਦਿਕ ਪਾਂਡੇ ਨੇ ਕਿਹਾ ਕਿ ਕਦੇ-ਕਦੇ ਹਾਰਨਾ ਚੰਗਾ ਹੁੰਦਾ ਹੈ। ਇਸ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ 2017 ਦੇ ਬਾਅਦ ਟੀ-20 ਸੀਰੀਜ ਹਾਰੀ ਹੈ।
ਹਾਰਦਿਕ ਨੇ ਬੱਲੇਬਾਜ਼ੀ ਵਿਚ ਆਪਣੀ ਗਲਤੀ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਕਰੀਜ਼ ‘ਤੇ ਆਇਆ ਤਾਂ ਅਸੀਂ ਲੈਅ ਗੁਆ ਦਿੱਤੀ ਤੇ ਸਥਿਤੀ ਦਾ ਫਾਇਦਾ ਨਹੀਂ ਚੁੱਕ ਸਕੇ। ਮੈਂ ਸਮਾਂ ਲਿਆ ਪਰ ਫਿਨਿਸ਼ ਨਹੀਂ ਕਰ ਸਕਿਆ। ਮੇਰਾ ਮੰਨਣਾ ਹੈ ਕਿ ਇਕ ਸਮੂਹ ਵਜੋਂ ਅਸੀਂ ਖੁਦ ਨੂੰ ਚੁਣੌਤੀ ਦੇਵਾਂਗੇ। ਇਹ ਸਾਰੇ ਅਜਿਹੇ ਮੈਚ ਹਨ ਜਿਸ ਵਿਚ ਸਾਨੂੰ ਸਿੱਖਣ ਨੂੰ ਮਿਲ ਰਿਹਾ ਹੈ। ਅਸੀਂ ਇਕ ਸਮੂਹ ਵਜੋਂ ਗੱਲ ਕੀਤੀ ਹੈ ਜਦੋਂ ਵੀ ਅਸੀਂ ਮੁਸ਼ਕਲ ਰਸਤਾ ਅਪਨਾ ਸਕਦੇ ਹਾਂ ਤਾਂ ਉਸ ਨੂੰ ਅਸੀਂ ਲਵਾਂਗੇ।ਇਕ ਸੀਰੀਜ ਇਥੇ ਮਾਇਨੇ ਨਹੀਂ ਰੱਖਦੀ ਸਗੋਂ ਟੀਚੇ ਪ੍ਰਤੀ ਵਚਨਬੱਧਤਾ ਮਹੱਤਵਪੂਰਨ ਹੈ।
ਟੀ-20 ਵਿਸ਼ਵ ਕੱਪ ਬਾਰੇ ਪੁੱਛੇ ਜਾਣ ‘ਤੇ ਹਾਰਦਿਕ ਨੇ ਕਿਹਾ ਕਿ ਉਸ ਵਿਚ ਅਜੇ ਕਾਫੀ ਸਮਾਂ ਹੈ। ਉਸ ‘ਤੇ ਅਜੇ ਨਜ਼ਰ ਨਹੀਂ ਹੈ। ਸਾਡੇ ਸਾਹਮਣੇ ਵਨਡੇ ਵਿਸ਼ਵ ਕੱਪ ਹੈ। ਸਾਰੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਜਿੱਤਣਾ ਤੇ ਹਾਰਨਾ ਪ੍ਰਕਿਰਿਆ ਦਾ ਹਿੱਸਾ ਹੈ ਤੇ ਅਸੀਂ ਇਹ ਨਿਸ਼ਚਿਤ ਕਰਨ ਜਾ ਰਹੇ ਹਾਂ ਕਿ ਅਸੀਂ ਇਸ ਤੋਂ ਸਿੱਖੀਏ। ਮੈਂ ਜ਼ਿਆਦਾ ਯੋਜਨਾ ਨਹੀਂ ਬਣਾਉਂਦਾ। ਮੈਂ ਸਥਿਤੀ ਮੁਤਾਬਕ ਅੱਗੇ ਵਧਦਾ ਹਾਂ।
ਫਲੋਰਿਡਾ ਦੇ ਲਾਡਰਹਿਲ ਵਿਚ ਖੇਡੇ ਗਏ 5ਵੇਂ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ ਸਨ। ਜਵਾਬ ਵਿਚ ਵੈਸਟਇੰਡੀਜ਼ ਨੇ 18 ਓਵਰਾਂ ਵਿਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਪਹਿਲੇ ਦੋ ਟੀ-20 ਵਿਚ ਵੈਸਟਇੰਡੀਜ਼ ਦੀ ਟੀਮ ਨੇ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਦਸਤਾਰ ਸਜਾ ਪੰਜਾਬ ਪਹੁੰਚੇ ਬਾਕਸਰ ਵਿਜੇਂਦਰ ਸਿੰਘ, ਕਿਹਾ ‘ਬਹੁਤ ਸੋਹਣਾ ਸੂਬਾ ਪੰਜਾਬ, ਲੋਕ ਛੱਡ ਕੇ ਵਿਦੇਸ਼ਾਂ ਨੂੰ ਨਾ ਭੱਜਣ’
ਹਾਰਦਿਕ ਪਾਂਡੇ ਦੀ ਕਪਤਾਨੀ ਵਿਚ ਵੀ ਭਾਰਤ ਦੀ ਇਹ ਪਹਿਲੀ ਟੀ-20 ਸੀਰੀਜ ਹਾਰ ਹੈ। ਹੁਣ ਤੱਕ ਉਹ 5 ਟੀ-20 ਸੀਰੀਜ ਵਿਚ ਟੀਮ ਇੰਡੀਆ ਦੀ ਕਪਤਾਨੀ ਕਰ ਚੁੱਕੇ ਹਨ। ਇਸ ਵਿਚ ਵੈਸਟਇੰਡੀਜ਼ ਖਿਲਾਫ ਬੱਸ ਇਸ ਟੀ-20 ਸੀਰੀਜ ਵਿਚ ਹਾਰ ਮਿਲੀ ਜਦੋਂ ਕਿ ਪਿਛਲੀ ਚਾਰ ਸੀਰੀਜ ਵਿਚ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: