ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਦੇ ਪਿੰਡ ਕਮਾਲਪੁਰ ਦਾ ਹਰਜਿੰਦਰ ਸਿੰਘ ਪਾਕਿਸਤਾਨ ਦੀ ਜੇਲ੍ਹ ‘ਚ 3 ਸਾਲ ਦੀ ਸਜ਼ਾ ਕੱਟ ਕੇ ਵਾਪਸ ਪਰਤਿਆ ਹੈ। ਘਰ ਪਹੁੰਚ ਕੇ ਉਸਨੇ ਆਪਣਾ ਅਤੀਤ ਸੁਣਾਇਆ। ਹਰਜਿੰਦਰ ਸਿੰਘ ਨਸ਼ੇ ਦੀ ਹਾਲਤ ਵਿੱਚ ਗਲਤੀ ਨਾਲ ਮੱਛੀਆਂ ਫੜਦੇ ਹੋਏ ਪਾਕਿਸਤਾਨ ਵੱਲ ਚਲਾ ਗਿਆ ਸੀ। ਇੱਥੇ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ।
ਹਰਜਿੰਦਰ ਨੇ ਦੱਸਿਆ ਕਿ ਮਈ 2020 ਵਿੱਚ ਡੇਰਾ ਬਾਬਾ ਨਾਨਕ ਰਾਵੀ ਦਰਿਆ ਵਿੱਚ ਮੱਛੀਆਂ ਫੜਨ ਗਿਆ ਸੀ। ਉਸ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਨੂੰ ਪਤਾ ਨਹੀਂ ਲੱਗਾ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਚਲਾ ਗਿਆ ਸੀ। ਉਥੇ ਉਸ ਨੂੰ ਫੜ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ। ਉਸ ਨੇ ਦੱਸਿਆ ਕਿ ਪਹਿਲੇ ਦੋ ਮਹੀਨੇ ਉਸ ਨੂੰ ਸਿਆਲਕੋਟ ਦੀ ਗੋਰਾ ਜੇਲ੍ਹ ਵਿੱਚ ਰੱਖਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ‘ਚ ਹਿੱਸੇਦਾਰੀ ਦਾ ਮੁੱਦਾ: ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਸ਼ੁਰੂ
ਹਰਜਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਦਿਨ ਵਿੱਚ 12 ਘੰਟੇ ਮੈਨੂੰ ਖੜ੍ਹਾ ਰੱਖਿਆ ਜਾਂਦਾ ਅਤੇ ਕੁੱਟਮਾਰ ਕੀਤੀ ਜਾਂਦੀ ਸੀ। ਹੁਣ ਜਦੋਂ ਮੈਂ ਘਰ ਆ ਕੇ ਪਰਿਵਾਰ ਨੂੰ ਮਿਲਿਆ ਤਾਂ ਮੈਨੂੰ ਲੱਗਾ ਕਿ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ। ਉਸ ਨੇ ਕਿਹਾ ਨਸ਼ੇ ਵਿਚ ਕੁਝ ਵੀ ਨਹੀਂ ਰੱਖਿਆ ਗਿਆ। ਸ਼ਰਾਬ ਪੀ ਕੇ ਉਸ ਨੂੰ 3 ਸਾਲ ਦੀ ਜੇਲ ਹੋਈ। ਹੁਣ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਹਾਂ।
ਇਸ ਦੇ ਨਾਲ ਹੀ ਉਸ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ, ਮੈਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਲਿਆਇਆ ਅਤੇ ਮੈਨੂੰ ਮੇਰੇ ਪਰਿਵਾਰ ਨਾਲ ਮਿਲਾਇਆ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹੋਰ ਭਾਰਤੀ ਪੁੱਤਰਾਂ ਨੂੰ ਰਿਹਾਅ ਕਰਵਾਉਣ ਲਈ ਉਪਰਾਲੇ ਕੀਤੇ ਜਾਣ।
ਵੀਡੀਓ ਲਈ ਕਲਿੱਕ ਕਰੋ -: