ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਸੂਬੇ ਦੇ ਜੇਲ੍ਹ ਤੇ ਟੂਰਿਜ਼ਮ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਤੋਂ ਮੋਬਾਈਲ ਮਿਲਣ ‘ਤੇ ਹੁਣ ਸਿਮ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਵਿਚ ਸ਼ਾਮਲ ਅਧਿਕਾਰੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਬੈਂਸ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਪਹੁੰਚੇ ਸਨ ਜਦੋਂ ਉਨ੍ਹਾਂ ਇਹ ਗੱਲ ਕਹੀ।
ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਲਗਾਤਾਰ ਸੈਨੇਟਾਈਜੇਸ਼ਨ ਕੀਤਾ ਜਾ ਰਿਹਾ ਹੈ। ਲਗਾਤਾਰ ਚੈਕਿੰਗ ਵੀ ਹੋ ਰਹੀ ਹੈ। ਹੁਣ ਜੇਲ੍ਹਾਂ ਵਿਚ ਜਿਸ ਕੈਦੀ ਕੋਲੋਂ ਵੀ ਮੋਬਾਈਲ ਮਿਲੇਗਾ ਉਸ ‘ਤੇ ਕਾਰਵਾਈ ਹੋਵੇਗੀ ਤੇ ਨਾਲ ਹੀ ਉਸ ਵਿਅਕਤੀ ‘ਤੇ ਵੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਨਾਂ ‘ਤੇ ਮੋਬਾਈਲ ਸਿਮ ਰਜਿਸਟਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਦੇ ਥਾਣਾ ਮਕਸੂਦਾਂ ਦੀ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ 2 ਮੈਂਬਰ ਕਾਬੂ
ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਫਾਈਲਾਂ ਉਥੇ ਪਈਆਂ ਹਨ ਤੇ ਪੈਸੇ ਬਰਬਾਦ ਹੋ ਰਹੇ ਹਨ। ਕੁਝ ਦਿਨਾਂ ਵਿਚ ਅੰਕੜਿਆਂ ਨਾਲ ਸੁਧਾਰ ਦਿਖਾਵਾਂਗੇ। ਉਹ ਗੱਲਾਂ ਕਰਨ ਵਿਚ ਨਹੀਂ ਸਗੋਂ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਹੈਰੀਟੇਜ ਸਟ੍ਰੀਟ ਦੇ ਮੁੱਦੇ ‘ਤੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਜਲਦ ਹੀ ਇਸ ‘ਤੇ ਕੰਮ ਕਰਨਗੇ। ਉਹ ਹਰ ਹੈਰੀਟੇਜ ਸਾਈਟ ‘ਤੇ ਜਾਣਗੇ ਤੇ ਉਥੇ ਜ਼ਰੂਰਤ ਦੇ ਹਿਸਾਬ ਨਾਲ ਕੰਮ ਕਰਨਗੇ।