ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਵਧਾਉਣ ਲਈ ਸਿਆਸੀ ਪਾਰਟੀਆਂ ਵੀ ਕਿਸਾਨਾਂ ਦ ਨਾਲ ਖੜ੍ਹੀਆਂ ਹੋ ਰਹੀਆਂ ਹਨ। ਕਿਸਾਨਾਂ ਦੇ ਸਮਰਥਨ ਵਿੱਚ ਅੱਜ ਫਿਰ ਕੇਂਦਰ ਸਰਕਾਰ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਬਾਹਰ ਕਣਕ ਨੂੰ ਹੱਥ ਵਿੱਚ ਫੜ ਕੇ ਪ੍ਰਦਰਸ਼ਨ ਕੀਤਾ।
ਬੀਬਾ ਬਾਦਲ ਉਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਕਣਕ ਫੜਾ ਰਹੇ ਹਨ, ਜੋ ਕਿਸਾਨਾਂ ਦਾ ਸਮਰਥਨ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਵੀ ਕਣਕ ਫੜਾ ਕੇ ਕਿਸਾਨਾਂ ਦਾ ਸਮਰਥਨ ਕਰਨ ਦੀ ਗੱਲ ਕਹੀ।
ਹਰਸਿਮਰਤ ਬਾਦਲ ਨੇ ਕਿਹਾ ਕਿ 8 ਮਹੀਨੇ ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ। ਸਰਦੀ ਤੇ ਗਰਮੀ ਵਿੱਚ 500 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕ ਹਨ। ਪਰ ਆਪਣਾ ਘਰ-ਬਾਹਰ ਤੇ ਫਸਲਾਂ ਛੱਡ ਕੇ ਸੜਕਾਂ ‘ਤੇ ਬੈਠੇ ਕਿਸਾਨਾਂ ਦੀ ਨਾ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਤੇ ਨਾ ਹੀ ਸੰਸਦ ਦੇ ਅੰਦਰ ਇਸ ‘ਤੇ ਚਰਚਾ ਹੋ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ 12 ਦਿਨਾਂ ਤੋਂ ਇਥੇ ਪ੍ਰਦਰਸ਼ਨ ਕਰ ਰਹੇ ਹਾਂ ਸੰਸਦ ਵਿੱਚ ਪ੍ਰਸਤਾਵ ਪਾਸ ਕਰਕੇ ਪੂਰੇ ਹਾਊਸ ਦੀ ਸਹਿਮਤੀ ਲੈ ਕੇ ਕਿ ਇਹ ਕਾਨੂੰਨ ਕਿਉਂ ਵਾਪਿਸ ਹੋਣੀ ਚਾਹੀਦੇ ਹਨ ਪਰ ਸਾਡੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੰਨ ਭਗਵਾਨ ਤੇ ਇਸ ਨੂੰ ਉਗਾਉਣ ਵਾਲਾ ਅੰਨਦਾਤਾ ਹੈ, ਜੇਕਰ ਉਹ ਫਸਲਾਂ ਛੱਡ ਕੇ ਇਸ ਤਰ੍ਹਾਂ ਸੜਕਾਂ ‘ਤੇ ਬੈਠੇ ਰਹਿਣਗੇ ਤਾਂ ਪੂਰੇ ਦੇਸ਼ ਦਾ ਢਿੱਡ ਕੌਣ ਭਰੇਗਾ। ਕੇਂਦਰ ਸਰਕਾਰ ਨੇ ਇਨ੍ਹਾਂ ਕਣਕਾਂ ਨੂੰ ਪੂੰਜੀਪਤਆਂ ਦੇ ਹੱਥਾਂ ਵਿੱਚ ਦੇਣ ਲਈ ਇਹ ਕਾਨੂੰਨ ਬਣਾਏ ਹਨ ਪਰ ਇਹ ਕਿਸਾਨ ਵਿਰੋਧੀ ਹਨ।
ਇਹ ਵੀ ਪੜ੍ਹੋ : ਹੈਪੀ ਸੰਧੂ ਕਤਲਕਾਂਡ- ਜਾਂਚ ਨੂੰ ਲੈ ਕੇ ਮ੍ਰਿਤਕ ਦੀ ਮਾਂ ਪਹੁੰਚੀ ਹਾਈਕੋਰਟ
ਹਰਸਿਮਰਤ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਇਕਜੁੱਟ ਹਨ ਪਰ ਸਰਕਾਰ ਸੰਸਦ ਵਿੱਚ ਇਸ ਤੇ ਚਰਚਾ ਤੱਕ ਨਹੀਂ ਹੋਣ ਦੇ ਰਹੀ ਅਤੇ ਨੈਸ਼ਨਲ ਸਕਿਓਰਿਟੀ ਦੇ ਮੁੱਦੇ ਤੋਂ ਵੀ ਭੱਜ ਰਹੀ ਹੈ। ਇਹ ਇੱਕ ਤਾਨਾਸ਼ਾਹ ਸਰਕਾਰ ਹੈ।